ਟ੍ਰਿਬਿਊਨ ਦੇ ਇੱਕ ਸਰਵੇ/ਲੇਖ/ਪੜਤਾਲ ਮੁਤਾਬਕ, ਹਰ ਦੂਜੇ ਦਿਨ ਪੰਜਾਬ ਦੇ ਨੌਜਵਾਨਾਂ ਦਾ ਜਾਂ ਤਾਂ ਇਨਕਾਊਂਟਰਾਂ ਚ ਕਤਲ ਕੀਤਾ ਹੋਣਾ ਜਾਂ ਲੱਤਾਂ / ਪੱਟਾਂ ਵਿੱਚ ਗੋਲ਼ੀਆਂ ਮਾਰ ਕੇ ਉਨ੍ਹਾਂ ਨੂੰ ਅਪਾਹਜ ਕੀਤਾ ਜਾਣਾ ਸ਼ੁਰੂ ਹੋ ਗਿਐ… ਪੁਲਸ ਕੋਲ਼ ਸੁਣਾਉਣ ਨੂੰ ਇੱਕੋ ਕਹਾਣੀ ਹੈ ਕਿ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਏ ਸੀਗੇ… ਦੋਸ਼ੀ ਨੇ ਹਥਿਆਰ ਚੱਕਦੇ ਈ ਪੁਲਸ ਪਾਰਟੀ ਤੇ ਫਾਇਰ ਖੋਲਤਾ… ਪੁਲਸ ਨੂੰ ਜਵਾਬੀ ਕਾਰਵਾਈ ਕਰਨੀ ਪਈ…