ਲੁਧਿਆਣਾ 19 ਫਰਵਰੀ @TehlkaPunjabNetwork
ਪੰਜਾਬ ਵਿੱਚ ਵੱਧ ਰਹੇ ਕ੍ਰਾਈਮ ਦੇ ਗਰਾਫ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਉੱਚ-ਅਧਿਕਾਰੀਆਂ ਵਲੋਂ ਆਪਸੀ ਮੀਟਿੰਗਾਂ ਦਾ ਰੁਝਾਨ ਸ਼ੁਰੂ ਕੀਤਾ ਗਿਆ ਹੈ।
ਜਿਸ ਦੇ ਤਹਿਤ ਹੀ ਅੱਜ ਡੀਜੀਪੀ (ਲਾਅ-ਐਂਡ-ਆਰਡਰ) ਅਰਪਿਤ ਸ਼ੁਕਲਾ ਨੇ ਵਿਸ਼ੇਸ਼ ਤੌਰ ਤੇ ਦੌਰਾ ਕਰਦੇ ਹੋਏ ਕਮਿਸ਼ਨਰ ਆਫ ਪੁਲਿਸ ਕੁਲਦੀਪ ਚਾਹਲ ਦੇ ਨਾਲ-ਨਾਲ ਖੰਨਾ, ਜਗਰਾਉਂ ਅਤੇ ਐਸ.ਬੀ.ਐਸ. ਨਗਰ ਪੁਲਿਸ ਕਪਤਾਨਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਅਤੇ ਕ੍ਰਾਈਮ ਤੇ ਲਗਾਮ ਲਗਾਉਣ ਸਬੰਧੀ ਆਪਸੀ ਵਿਚਾਰਾਂ ਕੀਤੀਆਂ।