ਅਮਰਜੀਤ ਜੀ ਨੇ ਪੂਰੀ ਇਮਾਨਦਾਰੀ ਨਾਲ ਨਿਭਾਈ 15 ਸਾਲ ਸੇਵਾ
ਜਰੈਨਾ (ਸਪੇਨ) 1 ਜੂਨ 2025 ਦਿਲਬਾਗ ਸੱਲ੍ਹਣ
ਸ੍ਰੀ ਗੂਰੂ ਰਵਿਦਾਸ ਧਾਮ ਜ਼ਰੋਨਾ ਸਪੇਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਰੀ ਗੁਰੂ ਘਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਪਾਠ ਦੇ ਭੋਗ ਪਾਏ ਗਏ ਅਤੇ ਜਾਪ ਕਰਵਾਏ ਗਏ ਇਸ ਮੌਕੇ ‘ਤੇ ਸੰਗਤਾਂ ਵਲੌਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਭੋਗ ਪੈਣ ਉਪਰੰਤ ਗੁਰੂ ਘਰ ਦੀ ਨਵੀ ਕਮੇਟੀ ਦੀ ਚੋਣ ਵੀ ਕੀਤੀ ਗਈ ਜਿਨਾਂ ਵਿੱਚ ਸ੍ਰੀ ਦਲਵੀਰ ਕੁਮਾਰ ਨੂੰ ਪ੍ਰਧਾਨ, ਜੋਗਿੰਦਰ ਪਾਲ ਨੂੰ ਕੈਸ਼ੀਅਰ, ਪੁਨੀਤ ਕੁਮਾਰ ਨੂੰ ਸਟੇਜ ਸਕੱਤਰ, ਅਤੇ ਬਾਕੀ ਜਿਨਾਂ ਵਿੱਚ ਮੈਬਰਾਂ ਦੀ ਵੀ ਨਿਯੁਕਤੀ ਕੀਤੀ ਗਈ ਜਿਨਾਂ ‘ਚ ਸੁਖਨੰਦਨ ਕੁਮਾਰ (ਬੱਲਾਂ ਵਾਲੇ), ਸੰਨੀ ਝਿੱਮ, ਰਾਜ ਕੁਮਾਰ, ਨਵਜੋਤ ਸਿੰਘ,ਇਸ ਮੌਕੇ ‘ਤੇ ਸਮੂਹ ਸੰਗਤਾਂ ਦਾ ਭਾਰੀ ਇਕੱਠ ਸੀ ਅਤੇ ਅਖੀਰ ਵਿੱਚ ਪਹਿਲੇ ਪ੍ਰਧਾਨ ਅਮਰਜੀਤ ਦਾ ਨਵੀ ਕਮੇਟੀ ਵਲੋਂ ਉਨਾਂ ਦਾ ਜੋ ਬਣਦਾ ਮਾਣ ਸਤਿਕਾਰ ਵੀ ਕੀਤਾ ਗਿਆ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਬਾਅਦ ਵਿੱਚ ਗੁਰੂ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ