ਜਲੰਧਰ 6 ਜੂਨ (ਮਨੀ ਕੁਮਾਰ ਅਰੋੜਾ)
ਘੱਲੂਘਾਰੇ ਦੇ ਸ਼ਹੀਦ ਪੰਜਾਬ ਪੁਲਿਸ, ਵੱਖ+ਵੱਖ ਪੈਰਾਮਿਲਟੀ ਫੋਰਸਾਂ ਦੇ ਜਵਾਨਾਂ ਅਤੇ ਨਿਰਦੋਸ਼ ਮਾਰੇ ਗਏ ਸਰਧਾਲੂਆਂ ਦੀ ਨਿੱਘੀ ਯਾਦ ਵਿੱਚ ਹਵਨ ਕਰਵਾਉਣ ਤੋਂ ਬਾਦ ਪਹਿਲਾਂ ਸ਼ਿਵਸੈਨਾ ਦੇ ਦਫਤਰ ਜੈਤੇਵਾਲੀ ਰੋਡ ਬੋਲੀਨਾ ਦੋਆਬਾ ਵਿਖੇ ਜੋ ਅੱਤਵਾਦੀ ਦਾ ਪੁੱਤਲਾ ਫੂਕਿਆ ਜਾਣਾ ਸੀ ਪਰ ਕੁਝ ਕਾਰਨਾ ਕਰਕੇ ਇਹ ਸਿਵਸੈਨਾ ਦੇ ਦਫਤਰ ਦੋਆਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਨੇੜੇ ਗੜਾ ਚੌਕ ਵਿੱਚ ਤਬਦੀਲ ਕੀਤਾ ਗਿਆ ਸੀ।
ਇਸ ਸਬੰਧੀ ਪੰਜਾਬ ਊਪ-ਪ੍ਭਾਰੀ ਰਾਜ ਕੁਮਾਰ ਅਰੋੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਅੱਤਵਾਦੀ ਗੁਣਪੰਤ ਸਿੰਘ ਪੰਨੂੰ ਵਲੋਂ ਦੇਸ਼ ਦੇ ਮਹੌਲ ਨੂੰ ਖਰਾਬ ਕਰਨ ਅਤੇ ਆਪਸੀ ਭਾਈਚਾਰੇ ਨੂੰ ਤੋੜਨ ਲਈ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਦੀਆਂ ਬੇਅਦਬੀਆ ਕਰਵਾ ਰਿਹਾ ਹੈ ਦੇਸ਼ ਵਿਰੋਧੀ ਤਾਕਤਾਂ ਦਾ ਸਰੇਆਮ ਹਿਮਾਇਤ ਦੇ ਰਿਹਾ ਹੈ। ਜੋ ਕਿ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਗੜਾ ਚੌਕ ਵਿੱਚ ਅੱਤਵਾਦੀ ਪੰਨੂੰ ਦਾ ਪੁੱਤਲਾ ਫੂਕਣ ਜਾ ਰਹੇ ਸੀ ਪਰ ਏਸੀਪੀ ਮਾਡਲ ਟਾਊਨ ਰਮਨਦੀਪ ਕੋਰ, ਐਸ.ਐਚ.ਓ. ਅਜੈਬ ਸਿੰਘ ਪੁਲਿਸ ਡਵੀਜ਼ਨ ਵੰਬਰ-6 ਅਤੇ ਏ.ਐਸ.ਆਈ. ਮਹਿੰਦਰ ਸਿੰਘ ਇੰਚਾਰਜ ਬੱਸ ਸਟੈਂਡ ਚੌਕੀ ਨੇ ਆਪਣੀ ਪੁਲਸੀਆਂ ਸਮੇਤ ਮੋਕੇ ਤੇ ਪਹੁੰਚ ਕੇ ਭਾਰੀ ਗਿਣਤੀ ਸਿਵਸੈਨਿਕਾ ਨੂੰ ਰੋਕਿਆ ਤੇ ਇੰਝ ਨਾ ਕਰਨ ਤੇ ਸਹਿਮਤ ਕੀਤਾ।
ਵੀਡੀਓ ਦੇਖਣ ਲਈ ਨੀਲੇ ਰੰਗ ਦੇ ਲਿੰਕ ਨੂੰ ਡਬਲ ਕਲਿਕ ਕਰੋ
ਇਸ ਮੌਕੇ ਹੋਰਨਾਂ ਦੇ ਨਾਲ-ਨਾਲ ਅਨਿਲ ਵਰਮਾ, ਸੁਮਿਤ ਕੁਮਾਰ, ਸੰਜੀਵ ਕੁਮਾਰ, ਜੋਟੀ, ਗੁਰਪ੍ਰੀਤ ਸਿੰਘ ਗੋਪੀ, ਵਿਧੀ ਚੰਦ ਬੱਬੂ, ਲਵ ਕੁਮਾਰ,ਮੀਤ ਭਲਵਾਨ, ਸਾਹਿਲ ਕੱਜਲਾ ਅਤੇ ਨੌਜਵਾਨ ਆਗੂ ਮਨੀ ਕੁਮਾਰ ਅਰੋੜਾ ਆਦੀ ਹਾਜਿਰ ਸਨ ।