Ludhiana ਦੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀਆਂ ਖੇਡਾਂ ਵਤਨ ਦੀਆਂ ਦੌਰਾਨ ਇੱਕ ਐਥਲੀਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਦੀ ਪਹਿਚਾਣ ਜਲੰਧਰ ਦੇ ਕਰੀਬ 54-55 ਸਾਲਾਂ ਵੈਟਰਨ ਐਥਲੀਟ ਵਰਿੰਦਰ ਸਿੰਘ ਵਜੋਂ ਹੋਈ ਹੈ। ਜੋ ਕਿ ਖੇਡਾਂ ਵਿੱਚ ਹਿੱਸਾ ਲੈਣ ਆਇਆ ਸੀ ਤੇ ਉਸ ਨੇ ਲੰਬੀ ਛਾਲ ਮੁਕਾਬਲੇ ਵਿੱਚ ਹਿੱਸਾ ਵੀ ਲਿਆ ਸੀ।

ਇਸ ਸਬੰਧੀ ਕੋਚ ਵਿਕਰਮ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਿੰਦਰ ਸਿੰਘ ਆਪਣੀ ਖੇਡ ਪੂਰੀ ਕਰਨ ਤੋਂ ਬਾਅਦ ਦੂਸਰਿਆਂ ਨੂੰ ਦੇਖ ਰਿਹਾ ਸੀ ਕਿ ਕਰੀਬ ਸਾਢੇ 5 ਵਜੇ ਅਚਾਨਕ ਹੀ ਦਿਲ ਦਾ ਦੌਰਾ ਪੈ ਜਾਣ ਕਰਕੇ ਉਹ ਦੇਖਦੇ ਹੀ ਦੇਖਦੇ ਡਿੱਗ ਪਿਆ ਜੋ ਕਿ ਉੱਥੇ ਲੱਗੇ ਕੈਮਰਿਆਂ ਵਿੱਚ ਵੀ ਰਿਕਾਰਡਿੰਗ ਹੋ ਗਿਆ ਸੀ।
ਮੋਕੇ ਦੀ ਲਾਈਵ ਵੀਡਿਓ ਦੇਖਣ ਲਈ ਨੀਲੇ ਰੰਗ ਦੇ ਲਿੰਕ ਨੂੰ ਡਬਲ ਕਲਿੱਕ ਕਰੋ
ਉੱਥੇ ਮੌਜੂਦ ਐਥਲੀਟ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਜਦੋਂ ਵਰਿੰਦਰ ਦਿਲ ਦਾ ਦੌਰਾ ਪੈਣ ਕਰਕੇ ਹੇਠਾਂ ਡਿੱਗਿਆਂ ਤਾਂ ਉੱਥੇ ਨੇੜੇ ਹੀ ਖੜੀ ਮੈਡੀਕਲ ਦੀ ਟੀਮ ਨੇ ਉਸ ਨੂੰ ਚੁੱਕ ਕੇ ਤੁਰੰਤ ਹੀ ਹਸਪਤਾਲ ਪਹੁੰਚਾਇਆ, ਪਰ ਅਫਸੋਸ ਕਿ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ