#rapeingurdaspur #rapekand #gurdaspurpolice
Gurdaspur : ਪੰਜਾਬ ਵਿੱਚ ਆਏ ਹੀ ਦਿਨ ਕਿਧਰੇ ਨਾ ਕਿਧਰੇ ਖਿਲਵਾੜ ਕਰਨ ਦੀਆਂ ਖਬਰਾਂ ਸਾਹਮਣੇ ਆਉਦੀਆਂ ਹੀ ਰਹਿੰਦੀਆਂ ਹਨ। ਇਸੇ ਹੀ ਤਰ੍ਹਾਂ ਹੁਣ ਇੱਕ ਅਜਿਹਾ ਹੀ ਮਾਮਲਾ ਪੁਲਿਸ ਥਾਣਾ ਤਿੱਬੜ ਦੇ ਨਜ਼ਦੀਕੀ ਪਿੰਡ ਦਾ ਸਾਮ੍ਹਣੇ ਆਇਆ ਹੈ ਜਿੱਥੇ 2 ਨੌਜਵਾਨਾਂ ਵਲੋਂ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਅਤੇ ਇਹ ਕੁਕਰਮ ਕਰਦਿਆਂ ਦੀ ਮੋਬਾਈਲ ਨਾਲ ਵੀਡੀਓ ਵੀ ਬਨਾਉਣ ਸਬੰਧੀ ਮਾਮਲਾ ਦਰਜ ਕੀਤਾ ਹੈਂ ਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ Police Inspector Seema Devi ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਨੇ ਪੁਲਿਸ ਥਾਣੇ ਆ ਕੇ ਦੱਸਿਆ ਕਿ ਉਹ ਖੇਤਾਂ ਵਿੱਚ ਲੈਟਰੀਨ ਗਈ ਸੀ ਕਿ ਅੱਗੇ ਖੇਤਾਂ ਵਿੱਚ ਪਿੰਡ ਦੇ ਹੀ ਪਿ੍ੰਸ ਤੇ ਵਿਸ਼ਾਲ ਮਿਲ ਪਏ। ਜੋ ਉਸ ਨੂੰ ਜਬਰਦਸਤੀ ਖਿੱਚ ਕੇ ਗੰਨੇ ਦੇ ਖੇਤ ਵਿੱਚ ਲੈ ਗਏ। ਜਿੱਥੇ ਪਿ੍ੰਸ ਨੇ ਧੱਕੇ ਨਾਲ ਖਿਲਵਾੜ ਕੀਤਾ ਅਤੇ ਵਿਸਾਲ ਨੇ ਇਸ ਸਾਰੇ ਘਟਨਾਕ੍ਰਮ ਦੀ ਆਪਣੇ ਮੋਬਾਈਲ ਨਾਲ ਮੂਵੀ ਬਣਾਈ।
ਮਹਿਲਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਿਤ ਦੀ ਸ਼ਿਕਾਇਤ ਤੇ ਜਾਂਚ ਕਰਨ ਤੋਂ ਬਾਦ ਦੋਹਾ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।