#dcoffice #tarntarn #vigilencepolice #rishwatkand

Tarntarn :- ਭਾਵੇਂ ਕਿ ਰਿਸ਼ਵਤਖੋਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਭਾਰੀ ਤੌਰ ਤੇ ਮੁਹਿੰਮ ਚਲਾਈ ਹੋਈ ਹੈ ਪਰ ਅਫਸੋਸ ਕਿ ਫਿਰ ਵੀ ਕੁਝ ਕ ਵਿਗੜੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਇਸ ਦੀ ਭੋਰਾ ਫ਼ਿਕਰ ਨਹੀਂ ਹੈ ਤੇ ਉਹ ਆਪਣੀਆਂ ਜੇਬਾਂ ਗਰਮ ਕਰਨ ਤੋਂ ਭੈਰਾ ਪ੍ਰਹੇਜ਼ ਨਹੀਂ ਕਰਦੇ ਹਨ। ਇੱਕ ਅਜਿਹਾ ਹੀ ਮਾਮਲਾ ਡੀਸੀ ਦਫ਼ਤਰ ਤੋਂ ਸਾਮਣੇ ਆਇਆ ਹੈ ਜਿੱਥੇ ਅੱਜ ਵਿਜੀਲੈਂਸ ਨੇ ਛਾਪੇਮਾਰੀ ਕਰਦੇ ਹੋਏ ਪੀਏ ਹਰਮਨਜੀਤ ਸਿੰਘ ਅਤੇ ਉਸ ਦੇ ਸਾਥੀ ਜਗਰੂਪ ਸਿੰਘ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗਿ੍ਫਤਾਰ ਕੀਤਾ ਹੈ।
ਇਸ ਸਬੰਧੀ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਸਿੰਘ ਨਾਮ ਦੇ ਫ਼ੋਟੋਗ੍ਰਾਫਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਫੋਟੋਗ੍ਰਾਫੀ ਦਾ ਠੇਕਾ ਉਸ ਨੇ ਲਿਆ ਸੀ । ਜਿਸ ਦਾ ਬਿੱਲ ਡੀਸੀ ਸਾਹਿਬ ਦੇ ਪੀਏ ਹਰਮਨਜੀਤ ਸਿੰਘ ਨੂੰ ਦਿੱਤਾ ਸੀ । ਜਿਸ ਨੂੰ ਪਾਸ ਕਰਵਾਉਣ ਲਈ ਪੀਏ ਸਾਹਿਬ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ । ਜੋ ਦੇਣ ਦੇ ਕਾਬਲ ਨਹੀਂ ਸੀ ਪਰ ਫਿਰ ਵੀ 50000 ਰੁਪਏ ਦੀ ਸੈਟਿੰਗ ਹੋ ਗਈ ਸੀ ਜਿਸ ‘ਚ 20000 ਰੁਪਏ ਉਸ ਨੇ ਪਹਿਲਾਂ ਦੇ ਕੇ ਵਿਜੀਲੈਂਸ ਵਿਭਾਗ ਨਾਲ ਗੱਲ ਕੀਤੀ ਤੇ ਫਿਰ ਅੱਜ ਪੀਏ ਸਾਹਿਬ ਅਤੇ ਉਸ ਦੇ ਸਾਥੀ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ