#shridarbarsahib #shharmandirsahib #amritsarkand #gurdwarakand #khudkshi
Amritsar :-ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ 7ਵੀਂ ਮੰਜ਼ਿਲ ਤੇ ਛਾਲ ਮਾਰਕੇ ਇੱਕ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦੱਸਿਆ ਗਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ 7ਵੀਂ ਮੰਜ਼ਿਲ ਤੇ ਇੱਕ ਅਣਪਛਾਤੀ ਕੁੜੀ ਨੇ ਛਾਲ ਮਾਰ ਦਿੱਤੀ ਸੀ ਜਿਸ ਦੀ ਮੋਕੇ ਤੇ ਹੀ ਮੌਤ ਵੀ ਹੋ ਗਈ ਸੀ।
ਉੱਥੇ ਮੌਜੂਦ ਸ਼ਰਧਾਲੂ ਸੰਗਤਾਂ ਨੇ ਦੱਸਿਆ ਕਿ ਉਪਰੋ ਛਾਲ ਮਾਰਨ ਤੋਂ ਬਾਅਦ ਪਰਿਕਰਮਾ ਵਿੱਚ ਫਰਸ਼ ਤੇ ਡਿੱਗਣ ਕਰਕੇ ਮੋਕੇ ਤੇ ਹੀ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਕੁੜੀ ਦੀ ਪਹਿਚਾਣ ਨਹੀਂ ਹੋ ਸਕੀ ਸੀ ਕਿਉਂਕਿ ਉਸ ਦੀ ਲਾਸ਼ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਸੀ ਤੇ ਉਸ ਦਾ ਮੋਬਾਈਲ ਫੋਨ ਵੀ ਉਪਰੋਂ ਜ਼ੋਰ ਨਾਲ ਡਿੱਗਣ ਕਰਕੇ ਟੁੱਟ ਕੇ ਚਕਨਾਚੂਰ ਹੋ ਗਿਆ ਸੀ ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਭਿਜਵਾ ਦਿੱਤੀ ਹੈ ਤੇ ਕੋਈ ਵੀ ਪਹਿਚਾਣ ਪੱਤਰ ਨਾ ਮਿਲਣ ਦੇ ਬਾਵਜੂਦ ਵੀ ਉਸ ਦੇ ਵਾਰਸਾਂ ਅਤੇ ਖੁਦਕਸ਼ੀ ਦੇ ਕਾਰਨਾਂ ਦੀ ਪੁਰਜ਼ੋਰ ਜਾਂਚ ਕੀਤੀ ਜਾ ਰਹੀ ਹੈ।