Amritsar :-ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਵਿੱਚ ਖੁਦਕਸ਼ੀ ਕਰਨ ਵਾਲੀ ਕੁੜੀ ਦੀ ਪਛਾਣ ਹੋ ਚੁੱਕੀ ਹੈ ਤੇ ਲੜਕੀ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਵਿੱਚ ਪਹੁੰਚੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੜੀ ਦਾ ਨਾਮ ਸੰਜੋਗੀਤਾ ਅਤੇ ਉਸਦੀ ਉਮਰ ਮਹਿਜ 30 ਸਾਲ ਹੈ। ਕਰੀਬ 6 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਮ੍ਰਿਤਕ ਦਾ ਇੱਕ ਪੰਜ ਸਾਲ ਦਾ ਬੱਚਾ ਵੀ ਹੈ।
ਪਰਿਵਾਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਸੀ ਤੇ ਘਰੇਲੂ ਕਲੇਸ਼ ਕਰਕੇ ਉਨ੍ਹਾਂ ਦਾ ਕਈ ਵਾਰ ਘਰ ਦੇ ਵਿੱਚ ਝਗੜਾ ਵੀ ਹੁੰਦਾ ਸੀ ਅਤੇ ਉਸਦੇ ਸਹੁਰਾ ਪਰਿਵਾਰ ਵੱਲੋਂ ਹਮੇਸ਼ਾ ਹੀ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਪਹਿਲਾਂ ਵੀ ਕਈ ਵਾਰ ਘਰੇਲੂ ਪਰੇਸ਼ਾਨੀ ਤੋਂ ਦੁਖੀ ਹੋ ਕੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਰੁਕੀ ਹੈ ਅਤੇ ਅੱਜ ਤੋਂ ਛੇ ਮਹੀਨੇ ਪਹਿਲਾਂ ਵੀ ਲੜਕੀ ਦਾ ਸਹੁਰੇ ਪਰਿਵਾਰ ਨਾਲ ਕਲੇਸ਼ ਹੋਇਆ ਸੀ ਤਾਂ ਉਸ ਸਮੇਂ ਵੀ ਮੋਹਤਬਾਰ ਬੰਦਿਆਂ ਵੱਲੋਂ ਬੈਠ ਕੇ ਰਾਜ਼ੀਨਾਮਾ ਕਰਵਾਇਆ ਗਿਆ ਸੀ।