ਸਾਊਥ ਅਫਰੀਕਾ ਦੀ ਧਰਤੀ ਤੇ ਖੇਡੀ ਗਈ ਚਾਰ T20 ਮੈਚਾਂ ਦੀ ਲੜੀ ਨੂੰ 3-1 ਨਾਲ ਜਿੱਤ ਲਿਆ ਹੈ।
ਭਾਰਤ ਨੇ ਚੋਥੇ ਮੈਚ ਵਿੱਚ ਅਨੇਕਾਂ ਹੀ ਰਿਕਾਰਡ ਆਪਣੇ ਨਾਮ ਵੀ ਕੀਤੇ ਤੇ ਆਪਣੇ ਵੀ ਕਈ ਰਿਕਾਰਡ ਤੋੜੇ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ ਇੱਕ ਹੀ ਵਿਕਟ ਅਭਿਸ਼ੇਕ ਸ਼ਰਮਾਂ ਦਾ ਗਵਾਕੇ 283 ਦੋੜਾ ਦਾ ਵਿਸ਼ਾਲ ਸਕੋਰ ਖੜਾ ਕੀਤਾ ਜਿਸ ਦੇ ਜੁਵਾਬ ਵਿੱਚ ਅਫਰੀਕਾ ਦੀ ਟੀਮ 18.2 ਓਵਰਾਂ ‘ਚ ਸਿਰਫ਼ 148 ਦੌੜਾ ਹੀ ਬਣਾ ਸਕੀ।
ਅੱਜ ਦੇ ਇਸ ਮੈਚ ਵਿੱਚ ਭਾਰਤ ਦੇ ਬੱਲੇਬਾਜ਼ ਸੰਜੂ ਸੈਮਸਨ ਅਤੇ ਤਿਲਕ ਵਰਮਾ ਨੇ ਸਿਰਫ਼ 86 ਗੇਦਾਂ ਤੇ ਹੀ 210 ਦੌੜਾ ਦੀ ਸਾਂਝੇਦਾਰੀ ਹੋਈ। ਇਸ ਦੇ ਨਾਲ ਹੀ ਭਾਰਤ ਨੇ ਇੱਕ ਮੈਚ ਵਿੱਚ 22 ਛੱਕਿਆ ਦਾ ਰਿਕਾਰਡ ਤੋੜਦੇ ਹੋਏ 23 ਛੱਕੇ ਮਾਰੇ। ਇਸ ਦੇ ਨਾਲ ਹੀ ਇੱਕ ਮੈਚ ਵਿੱਚ ਇੱਕ ਹੀ ਟੀਮ ਦੇ 2 ਖਿਡਾਰੀਆਂ ਵਲੋਂ ਸੈਚਰੀਆ ਬਨਾਉਣ ਦਾ ਰਿਕਾਰਡ ਵੀ ਸੰਜੂ ਸੈਮਸਨ 109 ਦੌੜਾ 56 ਗੰਦਾ ਅਤੇ ਤਿਲਕ ਵਰਮਾ ਨੇ ਸਿਰਫ਼ 47 ਗੇਦਾਂ ਤੇ 120 ਦੌੜਾ ਬਣਾਈਆਂ। ਸੈਮਸਨ ਨੇ ਆਪਣੀ ਪਾਰੀ ਵਿੱਚ 9 ਛੱਕੇ ਤੇ 6 ਚੌਕੇ ਅਤੇ ਤਿਲਕ ਵਰਮਾ ਨੇ 10 ਛੱਕੇ 9 ਚੌਕੇ ਮਾਰੇ। ਭਾਰਤ ਵਲੋਂ ਦੱਖਣੀ ਅਫ਼ਰੀਕਾ ਦੇ ਖਿਲਾਫ਼ ਹੀ ਸਭ ਤੋਂ ਵੱਧ ਦੌੜਾ 237/3 ਦਾ ਰਿਕਾਰਡ ਵੀ ਤੋੜਦੇ ਹੋਏ 283/1 ਬਣਾਇਆ।
ਇਸ ਮੈਚ ਦੀ ਇੱਕ ਵਿਸੇਸ ਗੱਲ ਇਹ ਵੀ ਰਹੀ ਕਿ ਮਿਲਰ ਨੇ ਆਪਣੀ ਪਾਰੀ ਵਿੱਚ ਜੋ 3 ਲੰਬੇ ਛੱਕੇ ਮਾਰ ਕੇ ਗੇਦ ਨੂੰ ਸਟੇਡੀਅਮ ਤੋਂ ਬਾਹਰ ਭੇਜਿਆ ਉਹ ਤਿੰਨੇ ਹੀ ਗੇਦਾਂ ਵਰੁਣ ਚੱਕਰਵਰਤੀ ਵਲੋਂ ਸੁੱਟੀਆਂ ਗਈਆਂ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਾਲ ਭਾਰਤ ਨੇ ਕੁੱਲ 26 ਟੀ20 ਮੁਕਾਬਲੇ ਖੇਡੇ ਜਿੰਨਾ ‘ਚ ਸਿਰਫ਼ 2 ਹੀ ਹਾਰਿਆ ਜੋ ਕਿ ਇੱਕ ਜਿੰਬਾਬਵੇ ਦੌਰੇ ਅਤੇ ਇੱਕ ਇਸ ਦੱਖਣੀ ਅਫ਼ਰੀਕਾ ਦੇ ਦੌਰੇ ਦਾ ਦੂਜਾ ਮੈਚ ਹਾਰਿਆ ਸੀ ਤੇ ਬਾਕੀ 24 ਮੁਕਾਬਲਿਆਂ ਵਿੱਚ ਜਿੱਤਾ ਪ੍ਰਾਪਤ ਕੀਤੀਆਂ।