Jalandhar News ਕੈਨੇਡਾ ਅਬੈਸੀ ਨੂੰ ਜਾਲੀ ਆਈਟੀਆਰ ਭੇਜਣ ਵਾਲੀ ਅਜੰਟ ਪੂਜਾ ਦੇ ਖਿਲਾਫ ਪੁਲਿਸ ਡਵੀਜ਼ਨ -8 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਨਿਊ ਗੁਰੂ ਰਾਮ ਦਾਸ ਨਗਰ ਦੀ ਰਹਿਣ ਵਾਲੀ ਸੋਨਾਲੀ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੀ ਕੁੜੀ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ ਤੇ ਉਹ ਉਸ ਕੋਲ ਜਾਣਾ ਚਹੁੰਦੀ ਹੈ। ਇਸ ਬਾਰੇ ਵਿਕਿਫਕਾਰ ਪੂਜਾ ਨਾਲ ਗੱਲ ਕਰਕੇ ਸਾਰੇ ਡਾਕੂਮੈਂਟਸ ਦੇ ਦਿੱਤੇ ਸੀ । ਜਿਸ ਤੇ ਉਸਨੇ ਕਿਹਾ ਕਿ ਪਹਿਲਾਂ ਦੁਬਈ ਪਹੁੰਚੋ ਤੇ ਉੱਥੋਂ ਸਿੱਧੀ ਫਲਾਈਟ ਹੋ ਜਾਵੇਗੀ । ਪਰ ਦੁਬਈ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ। ਉੱਥੋਂ ਜਾ ਕੇ ਪਤਾ ਚੱਲਿਆ ਕਿ ਮੇਰੇ ਡਾਕੂਮੈਂਟ ਫੇਕ ਹਨ । ਉਸ ਨੇ ਦੱਸਿਆ ਕਿ ਜਦੋਂ ਵਾਪਸ ਆ ਕੇ ਆਪਣੇ 7 ਲੱਖ ਰੁਪਏ ਵਾਪਸ ਮੰਗੇ ਤਾਂ ਅੱਗਿਓਂ ਧਮਕੀਆਂ ਦੇਣ ਲੱਗ ਪਈ ਸੀ ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਪੂਜਾ ਨੇ ਸਾਲ 2023-24 ਦੀ ਜੋ IRT ਲਗਾਈ ਸੀ ਉਹ ਫੇਕ ਸੀ । ਆਈਟੀਆਰ ਜੋ 4,90,330 ਰੁਪਏ ਦੀ ਭਰੀ ਸੀ, ਉਸ ਨੇ ਜਾਲੀ ਆਈਟੀਆਰ 10,26,840 ਰੁਪਏ ਦੀ ਬਣਵਾਈ ਸੀ । ਸ਼ਿਕਾਇਤ ਕਰਤਾ ਨੇ ਕਿਹਾ ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ, ਉਸ ਨੇ ਸਾਜ਼ਿਸ਼ ਦੇ ਤਹਿਤ ਧੋਖਾ ਕੀਤਾ ਹੈ ।