16.8 C
New York
Wednesday, June 11, 2025

Buy now

spot_img

ਪੰਜਾਬ ‘ਚ ਚਿਕਨ ਮੋਮੋਜ਼ ਬਣਾਉਣ ਲਈ ਵਰਤਿਆ ਜਾ ਰਿਹਾ ਕੁੱਤੇ ਤੇ ਬਿੱਲੀ ਦਾ ਮਾਸ

ਸਨਸਨੀਖੇਜ਼ ਮਾਮਲਾ: ਪੰਜਾਬ ‘ਚ ਚਿਕਨ ਮੋਮੋਜ਼ ਬਣਾਉਣ ਲਈ ਵਰਤਿਆ ਜਾ ਰਿਹਾ ਕੁੱਤੇ ਤੇ ਬਿੱਲੀ ਦਾ ਮਾਸ ? 

ਮੋਹਾਲੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਟੌਰ ਫੈਕਟਰੀ ਵਿੱਚ ਇੱਕ ਫਰਿੱਜ ਦੇ ਅੰਦਰੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਭਾਂਡਿਆਂ ਵਿੱਚ ਕੁਝ ਮਾਸ ਵੀ ਮਿਲਿਆ ਹੈ। ਇਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਫੈਕਟਰੀ ਵਿੱਚ ਮੋਮੋ ਅਤੇ ਸਪਰਿੰਗ ਰੋਲ ਬਣਾਏ ਜਾਂਦੇ ਸਨ ਤੇ ਕਈ ਥਾਵਾਂ ‘ਤੇ ਸਪਲਾਈ ਕੀਤੇ ਜਾਂਦੇ ਸਨ।

ਹੁਣ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਕੁੱਤੇ ਦਾ ਮਾਸ ਮੋਮੋਜ਼ ਵਿੱਚ ਪਾ ਕੇ ਲੋਕਾਂ ਨੂੰ ਖੁਆਇਆ ਗਿਆ ਸੀ ਜਾਂ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਖੁਦ ਖਾਧਾ ਸੀ। ਇਸ ਕੁੱਤੇ ਦੇ ਸਰੀਰ ਦਾ ਇੱਕ ਹਿੱਸਾ ਗੁੰਮ ਹੈ ਸਿਰ ਵੀ ਪੂਰਾ ਨਹੀਂ ਹੈ। ਸਿਰ ਨੂੰ ਜਾਂਚ ਲਈ ਵੈਟਰਨਰੀ ਵਿਭਾਗ ਭੇਜਿਆ ਗਿਆ ਹੈ।

ਇਸ ਮੌਕੇ ਦੀ ਵੀਡੀਓ ਦੇਖਣ ਲਈ ਇਸ ਲਿੰਕ ਨੂੰ ਕਰੋ ਡਬਲ ਕਲਿੱਕ 🙏🏾ਫੇਸਬੁੱਕ ਪੇਜ ਨੂੰ Follow ਤੇ Like ਕਰਕੇ ਸ਼ੇਅਰ ਜ਼ਰੂਰ ਕਰਨਾ👋🏾

https://www.facebook.com/share/r/16PevzH6Fo/

ਦੱਸ ਦਈਏ ਕਿ ਮੋਮੋ, ਸਪਰਿੰਗ ਰੋਲ ਅਤੇ ਲਾਲ ਚਟਨੀ ਦੇ ਨਮੂਨੇ ਵੀ ਜਾਂਚ ਲਈ ਲੈਬ ਭੇਜੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੋਮੋ ਅਤੇ ਸਪਰਿੰਗ ਰੋਲ ਬਣਾਉਣ ਦੀ ਇਹ ਫੈਕਟਰੀ ਪਿੰਡ ਮਟੌਰ ਵਿੱਚ ਲਗਭਗ ਦੋ ਸਾਲਾਂ ਤੋਂ ਚੱਲ ਰਹੀ ਸੀ।

ਮੋਮੋਜ਼ ਅਤੇ ਸਪਰਿੰਗ ਰੋਲ ਇੱਥੋਂ ਪੂਰੇ ਟ੍ਰਾਈਸਿਟੀ ਵਿੱਚ ਐਕਟਿਵਾ ਤੇ ਬਾਈਕ ‘ਤੇ ਸਪਲਾਈ ਕੀਤੇ ਜਾਂਦੇ ਸਨ। ਉਸਦੇ ਆਪਣੇ ਕਰਮਚਾਰੀ ਨੇ ਦੱਸਿਆ ਸੀ ਕਿ ਉਹ ਚੰਡੀਗੜ੍ਹ, ਪੰਚਕੂਲਾ ਅਤੇ ਕਾਲਕਾ ਵਿੱਚ ਸਾਮਾਨ ਪਹੁੰਚਾਉਂਦਾ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles