ਜਲੰਧਰ 10 ਜੂਨ (ਮਨੀ ਕੁਮਾਰ ਅਰੋੜਾ)
ਯੁੱਧ ਨਸ਼ਿਆ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਫ਼ੀ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ । ਇਹ ਸਭ ਕਾਰਵਾਈਆਂ ਚਿੱਟਾ ਵੇਚਣ ਵਾਲਿਆ ਖਿਲਾਫ਼ ਹੀ ਹੋ ਰਹੀਆਂ ਹਨ ਪਰ ਅਫਸੋਸ ਕਿ ਛੋਟੀ ਉਮਰੇ ਹੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਲਿਜਾ ਰਹੇ ਹੁੱਕੇ ਬਾਰ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ।
ਇਹ ਸ਼ਬਦ ਸਿਵਸੈਨਾ ਲਾਇਨਜ ਦੇ ਨਵ-ਨਿਯੁਕਤ ਨੈਸ਼ਨਲ ਮੀਤ-ਪ੍ਧਾਨ ਰਾਜ ਕੁਮਾਰ ਅਰੋੜਾ ਨੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਹਿੰਦੇ ਹੋਏ ਕਿਹਾ ਕਿ ਹੁਣ ਸ਼ਿਵਸੈਨਾ ਲਾਇਨਜ਼ ਆਪਣੇ ਰਾਸ਼ਟਰੀ ਸੁਪਰੀਮੋ ਲਾਇਨ ਅਮਿਤ ਅਰੋੜਾ ਅਤੇ ਨੈਸਨਲ ਯੁਵਾ ਪੁਧਾਨ ਸੁਨੀਲ ਕੁਮਾਰ ਬੰਟੀ ਦੇ ਆਦੇਸ਼ਾਂ ਅਨੁਸਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਉਦੇ ਹੇਏ ਪੁਲਿਸ ਪ੍ਸ਼ਾਸਣ ਦਾ ਧਿਆਨ ਸ਼ਹਿਰ ਵਿੱਚ ਚੱਲ ਰਹੇ ਧੜੱਲੇ ਨਾਲ ਸ਼ਰੇਆਮ ਹੁੱਕਾ ਬਾਰ੍ਹਾਂ ਅਤੇ ਸਿਗਰਟਾਂ-ਬੀੜੀਆ ਦੇ ਖੋਖਿਆਂ ਤੇ ਵਿੱਕ ਰਹੇ ਭੋਲੇ ਅਤੇ ਪੇਪਰਾਂ ਵੱਲ ਪੁਲਿਸ ਪ੍ਸ਼ਾਸਣ ਦਾ ਧਿਆਨ ਦਿਖਾਵੇਗੀ।ਇ
ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਨੈਸਨਲ ਯੁਵਾ ਪੁਧਾਨ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਜੇਕਰ ਜਲਦੀ ਹੀ ਦਿੱਤੀ ਸ਼ਿਕਾਇਤ ਵਿੱਚ ਦਰਜ ਨਾਮਾਂ ਵਾਲੇ ਹੁੱਕਾਂ ਬਾਰ ਬੰਦ ਨਾ ਕਰਵਾਏ ਗਏ ਤਾਂ ਸਿਵਸੈਨਾ ਲਾਇਨਜ ਦੇ ਬੱਬਰ ਸ਼ੇਰ ਪੁਰਜੋਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਸ਼ਾਸਣ ਦੀ ਹੀ ਹੋਵੇਗੀ।
ਇਸ ਮੀਟਿੰਗ ਸਬੰਧੀ ਕੀਤੀ ਗਈ ਗੱਲਬਾਤ ਦੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਨੂੰ ਡਬਲ ਕਲਿੱਕ ਕਰੋ
https://www.facebook.com/share/v/19hq5QLJsP/
ਇਸ ਮੌਕੇ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ, ਰਾਸ਼ਟਰੀ ਯੁਵਾ ਪੁਧਾਨ ਸੁਨੀਲ ਕੁਮਾਰ ਬੰਟੀ, ਜਿਲਾ ਪ੍ਧਾਨ ਬੋਬਿਨ, ਜਿਲਾ ਚੇਅਰਮੈਨ ਮੱਕੜ ਆਦਿ ਵੀ ਹਾਜਿਰ ਸਨ।