ਬੀਤੇ ਦਿਨੀਂ ਕੈਨੇਡਾ ਵਿੱਚ ਮੰਦਰ ਤੇ ਹਮਲਾ ਕਰਕੇ ਕੁਝ ਗਰਮ ਖਿਆਲੀਆਂ ਨੇ ਆਪਣੀ ਬੁੱਝਦਿਲੀ ਦੀ ਜ਼ੋ ਨਿਸ਼ਾਨੀ ਦਿਖਾਈ ਹੈ ਉਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਇਹ ਸ਼ਬਦ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰ ਧਰਮ ਦੀ ਸਾਂਝੀਵਾਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿੱਥੇ ਹਰ ਧਰਮ ਹਰ ਸਮਾਜ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਪਰ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਇਸ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਅਫਸੋਸ ਕਿ ਉਹ ਕਾਮਯਾਬ ਨਹੀਂ ਹੁੰਦੇ ਹਨ ।
ਪਰ ਇਸ ਵਾਰ ਉਨ੍ਹਾਂ ਨੇ ਆਪਣੀ ਬੁੱਝਦਿਲੀ ਦੀ ਨਿਸ਼ਾਨੀ ਦਿਖਾਉਂਦੇ ਹੋਏ ਕੈਨੇਡਾ ਦੀ ਧਰਤੀ ਤੇ ਬੈਠੇ ਹਿੰਦੂਆਂ ਤੇ ਇੱਕ ਮੰਦਰ ਵਿੱਚ ਡਾਂਗਾਂ -ਸੋਟਿਆਂ ਨਾਲ ਹਮਲਾ ਕਰਕੇ ਔਰਤਾਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ।
ਕੈਨੇਡਾ ਵਿੱਚ ਮੰਦਰ ਤੇ ਹੋਏ ਹਮਲੇ ਸਬੰਧੀ ਤਹਿਲਕਾ ਪੰਜਾਬ ਵਲੋਂ ਸ਼ਿਵਸੈਨਾ ਸਟਾਰ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨਾਲ ਇੱਕ ਧਮਾਕੇਦਾਰ ਮੁਲਾਕਾਤ
ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕੀਤੀ ਹੈ ਕਿ ਉਹ ਇਸ ਹਮਲੇ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਵਾਈਰਲ ਵੀਡੀਓ ਅਤੇ ਤਸਵੀਰਾਂ ਦੇ ਮਾਧਿਅਮ ਰਾਹੀਂ ਉਨ੍ਹਾਂ ਦੀ ਪਹਿਚਾਣ ਕਰਦੇ ਹੋਏ ਇੱਥੇ ਰਹਿੰਦੇ ਉਨ੍ਹਾਂ ਦੇ ਸਕੇ-ਸਬੰਧੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਹਮਲੇ ਦਾ ਸੇਕ ਕੀ ਹੁੰਦਾ ਹੈ।