ਹੁਸ਼ਿਆਰਪੁਰ Tehlka Punjab Network
ਤੁਹਾਡਾ ਸਾਡੀ ਇਸ ਵੈਬਸਾਈਟ www.tehlkapunjab.com ਤੇ ਸਵਾਗਤ ਹੈ। ਆਹ ਜੋ ਖਬਰ ਤੁਸੀਂ ਪੜ ਤੇ ਸਾਡੇ ਯੂਟਿਊਬ ਚੈਨਲ ਦੇ ਨਾਲ-ਨਾਲ ਫੇਸਬੁੱਕ ਪੇਜ Tehlka Punjab Network ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਇਹ ਸਾਨੂੰ ਸੋਸਲ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਾਪਤ ਹੋਈ ਹੈ। ਇਸ ਨੂੰ ਬਨਾਉਣ ਲਈ ਸਾਡਾ ਕੋਈ ਮੰਤਵ ਜਾਂ ਫਿਰ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਕਿਉਂਕਿ ਇਸ ਖਬਰ ਵਿਚਲੇ ਕਿਸੇ ਨਾਲ ਵੀ ਸਾਡੂ
“ਨ ਕਾਹੂੰ ਸੇ ਦੋਸਤੀ ਤੇ ਨ ਹੀ ਕਾਹੂੰ ਸੇ ਵੈਰ” ਵਾਲੀ ਗੱਲ ਹੈ।
ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਹ ਲਾਈਵ ਵੀਡੀਓ ਹੁਸ਼ਿਆਰਪੁਰ ਦੇ ਕੱਚਾ ਟੋਬਾ ਬਜਾਰ ਦੀ ਹੈ। ਜਿੱਥੇ ਅੱਜ ਤੇਜ ਰਫਤਾਰ ਥਾਰ ਗੱਡੀ ਨੇ ਦੋ ਐਕਟਿਵਾ ਨਾਲ ਟੱਕਰ ਮਾਰ ਕੇ 2 ਮਹਿਲਾਵਾਂ ਸਮੇਤ 3-4 ਨੂੰ ਜਖਮੀ ਕਰ ਦਿੱਤਾ। ਜਖਮੀਆਂ ਵਿੱਚ ਇੱਕ ਮਹਿਲਾ ਗਰਭਵਤੀ ਦੱਸੀ ਜਾ ਰਹੀ ਹੈ।
ਇਸ ਹਾਦਸੇ ਦੀਆਂ ਲਾਈਵ ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਨੀਲੇ ਰੰਗ ਦੇ ਲਿੰਕ ਨੂੰ ਡਬਲ ਕਲਿੱਕ ਕਰੋ
https://www.facebook.com/share/r/14pU9wZu13/
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਦੇ ਪੱਤਰਕਾਰਾਂ ਨਾਲ ਮੋਕੇ ਤੇ ਹਾਜਿਰ ਕੱਚਾ ਟੋਬਾ ਬਜਾਰ ਦੇ ਦੁਕਾਨਦਾਰਾਂ, ਰਾਹਗੀਰਾਂ ਤੇ ਪੁਲਿਸ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਬਿਨਾ ਨੰਬਰ ਵਾਲੀ ਥਾਰ ਨੂੰ ਪੰਜਾਬੀ ਦੀ ਪ੍ਸਿੱਧ ਸੂਫੀ ਗਾਇਕਾਂ ਸੁਲਤਾਨਾ ਨੂਰਾ ਚਲਾ ਰਹੀ ਸੀ ਪਰ ਫਿਰ ਵੀ ਸਾਡਾ ਅਦਾਰਾ ਤਹਿਲਕਾ ਪੰਜਾਬ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ। ਜਖਮੀਆਂ ਨੂੰ ਸਰਕਾਰੀ ਹਸਪਤਾਲ ਇਲਾਜ਼ ਲਈ ਭੇਜ ਦਿੱਤਾ ਹੈ ਤੇ ਥਾਰ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਭੇਜਿਆ ਜਾ ਰਿਹਾ ਸੀ। ਪੁਲਿਸ ਦੀ ਮਹਿਲਾ ਅਧਿਕਾਰੀ ਦੇ ਕਹਿਣ ਅਨੁਸਾਰ ਹਸਪਤਾਲ ਵਿੱਚ ਦਾਖਲ ਜਖਮੀਆਂ ਨਾਲ ਗੱਲਬਾਤ ਕਰਨ ਤੋਂ ਬਾਦ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਪੀੜਤਾਂ ਨੂੰ ਇੰਨਸਾਫ ਦਿਵਾਇਆ ਜਾਵੇਗਾ।