ਜਲੰਧਰ ਦੀ ਕਮਿਸ਼ਨਰਏਟ ਪੁਲਿਸ ਨੇ ਇੰਨਕਾਊਟਰ ਤੋਂ ਬਾਦ ਸੋਨੂੰ ਖੱਤਰੀ ਦੇ ਗੈਗਸਟਰਾ ਨੂੰ ਕਾਬੂ ਕਰ ਲਿਆ ਹੈ। ਦੋਨੋ ਜਖਮੀਆਂ ਨੂੰ ਹਸਪਤਾਲ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ।
ਜਲੰਧਰ 2 ਮਾਰਚ Tehlka Punjab Network ਅੱਜ ਸਵੇਰੇ ਸਿਟੀ ਪੁਲਿਸ ਦੇ CIA Staff ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੂੰ ਗੁਪਤ ਸੂਚਨਾ ਮਿਲਣ ਤੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਹਿਤ ਲਿਆਉਣ ਤੋਂ ਬਾਦ ਕਾਰਵਾਈ ਕਰਦੇ ਹੋਏ ਸੁੱਚੀਪਿੰਡ ਦੇ ਸਮਸਾਨਘਾਟ ਨੇੜੇ ਛੁਪ ਕੇ ਬੈਠੇ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਤਾਂ ਅੱਗਿਓਂ ਉਨ੍ਹਾਂ ਨੇ ਪੁਲਿਸ ਨੂੰ ਦੇਖਕੇ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ ਤਾਂ ਪੁਲਿਸ ਨੇ ਵੀ ਆਪਣਾ ਬਚਾਅ ਕਰਦੇ ਹੋਏ ਜੁਵਾਬੀ ਫਾਈਰਿੰਗ ਕੀਤੀ।
ਪੁਲਿਸ ਸੂਤਰਾਂ ਅਨੁਸਾਰ ਇਸ ਗੋਲੀਬਾਰੀ ‘ਚ 2 ਗੈਂਗਸਟਰ ਜਖਮੀ ਹੋ ਗਏ ਜਿੰਨਾ ਨੂੰ ਕਾਬੂ ਕਰਕੇ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਜਿੰਨਾ ‘ਚ ਇੱਕ ਦੀ ਹਾਲਤ ਨਾਜਕ ਦੱਸੀ ਜਾ ਰਹੀ ਹੈ।
ਇਸ ਗੋਲੀਬਾਰੀ ਵਿੱਚ ਦੋਹਾਂ ਪਾਸਿਆਂ ਤੋਂ 10 ਦੇ ਕਰੀਬ ਗੋਲੀਆਂ ਚੱਲੀਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜਮਾਂ ‘ਚ ਕਿਸੇ ਦੇ ਗੋਲੀ ਨਹੀਂ ਲੱਗੀ ਪਰ ਫਿਰ ਵੀ ਕੁਝ ਕੁ ਦੇ ਮਾਮੂਲੀ ਸੱਟਾ ਜਰੂਰ ਲੱਗੀਆਂ ਹਨ। ਇਹ ਦੋਨੋ ਕਾਬੂ ਕੀਤੇ ਗੈਂਗਸਟਰ ਸੋਨੂੰ ਖੱਤਰੀ ਗੈਗ ਦੇ ਦੱਸੇ ਜਾ ਰਹੇ ਹਨ।