Phagwara :-ਇਸ ਵਾਰ ਹੈਈਆ ਪੰਚਾਇਤੀ ਚੋਣਾਂ ਵਿੱਚ ਬਹੁਤ ਸਾਰੇ ਨੌਜਵਾਨ ਆਗੂ ਚੌਣ ਮੈਦਾਨ ਫਤਿਹ ਕਰਕੇ ਆਪਣੇ -ਆਪਣੇ ਪਿੰਡ ਦੀ ਸੇਵਾ ਕਰਨ ਲਈ ਅੱਗੇ ਆਏ ਹਨ ਤੇ ਪਿੰਡਾਂ ਦੇ ਵਾਸੀਆਂ ਨੇ ਵੀ ਇਸ ਵਾਰ ਨੌਜਵਾਨਾਂ ਨੂੰ ਸੇਵਾ ਕਰਨ ਦਾ ਮੋਕਾ ਜ਼ਿਆਦਾਤਰ ਪਿੰਡਾਂ ਵਿੱਚ ਦਿੱਤਾ ਗਿਆ ਹੈ। ਇਸੇ ਹੀ ਤਰ੍ਹਾਂ ਫਗਵਾੜਾ ਦੇ ਨਜਦੀਕੀ ਪਿੰਡ ਚਹੇੜੂ ਦੇ ਅਗਾਂਹਵਧੂ ਸੋਚ ਦੇ ਮਾਲਕ ਨੌਜਵਾਨ ਆਗੂ ਅਮਰਦੀਪ ਢੰਡਾ ਨੂੰ ਵਾਰਡ ਨੰਬਰ ਇੱਕ ਦੀ ਸੇਵਾ ਕਰਨ ਦਾ ਮੋਕਾ ਬਤੌਰ ਪੰਚਾਇਤ ਮੈਂਬਰ ਦਿੱਤਾ ਹੈ ।
ਇਸ ਸਬੰਧੀ ਨਵੇਂ ਬਣੇ ਪੰਚਾਇਤ ਮੈਂਬਰ ਚਹੇੜੂ ਅਮਰਦੀਪ ਢੰਡਾ ਨੇ ਦੱਸਿਆ ਕਿ ਉਸ ਨੇ ਵਾਰਡ ਨੰਬਰ 2 ‘ਚ ਉਸ ਨੇ ਇੰਡੀਅਨ ਗੈਸ ਏਜੰਸੀ ਦੇ ਮਾਲਕ ਬਿਸ਼ਨਪਾਲ ਸੰਧੂ ਨੂੰ 24 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੇਰੇ ਨਗਰ ਚਹੇੜੂ ਦੇ ਵਾਰਡ ਨੰਬਰ 2 ਦੇ ਵਾਸੀਆਂ ਨੇ ਜਿਸ ਉਮੀਦ ਨਾਲ ਮੈਨੂੰ ਇਹ ਮਾਣ ਬਖਸ਼ਿਆ ਹੈ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਉਸ ਉਮੀਦ ਤੇ ਪੂਰੀ ਤਰ੍ਹਾਂ ਨਾਲ ਨਿੱਤਰਾਗਾ।