18.5 C
New York
Wednesday, June 11, 2025

Buy now

spot_img

ਪੰਚਾਇਤ ਨੇ ਕੀਤਾ ਸ਼ੁਕਰਾਨਾ ਤੇ ਕਰਵਾਇਆ ਪਾਠ ਸੁਖਮਣੀ ਸਾਹਿਬ ਦਾ

ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੂੰ ਵੀ ਭੇਟ ਕੀਤਾ ਗਿਆ ਸਿਰੌਪਾਓ

ਜਲੰਧਰ 10 ਨਵੰਬਰ (ਮਨੀ ਕੁਮਾਰ ਅਰੋੜਾ) ਨਜ਼ਦੀਕੀ ਪਿੰਡ ਜੈਤੇਵਾਲੀ ਦੀ ਗ੍ਰਾਮ ਪੰਚਾਇਤ ਨੇ ਅੱਜ ਕੀਤਾ ਸ਼ੁਕਰਾਨਾ ਪ੍ਰਮਾਤਮਾ ਦਾ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਕਰਵਾਇਆ ਪਾਠ ਸੁਖਮਣੀ ਸਾਹਿਬ ਦਾ। ਇਹ ਜਾਣਕਾਰੀ ਦਿੰਦਿਆਂ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਰਪੰਚ ਸਮਿੱਤਰੀ ਦੇਵੀ ਨੇ ਆਪਣੇ ਅਹੁਦੇ ਨੂੰ ਸੰਭਾਲਦੇ ਹੋਏ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਵਾਏ ਅਤੇ ਚਾਹ-ਪਕੌੜਿਆਂ ਦੇ ਅਟੁੱਟ ਲੰਗਰ ਲਗਵਾਏ । ਇਸ ਮੋਕੇ ਭਾਈ ਮੰਗਤ ਰਾਮ ਮਹਿੰਮੀ ਜੀ ਨੇ ਅਰਦਾਸ ਬੇਨਤੀਆਂ ਤੋਂ ਬਾਅਦ ਗੁਰੂ ਜੀ ਦੇ ਅਨਮੋਲ ਹੀਰੇ ਕੀਰਤਨ ਨਾਲ ਹਾਜ਼ਿਰ ਸ਼ਰਧਾਲੂ ਸੰਗਤਾਂ ਨੂੰ ਨਿਹਾਲ ਕੀਤਾ

ਇਸ ਮੋਕੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਸਮੂਹ ਗ੍ਰਾਮ ਪੰਚਾਇਤ ਨੂੰ ਸਿਰੋਪਾਓ ਪਹਿਨਾ ਕੇ ਵਧਾਈ ਦਿੱਤੀ।

ਇਸ ਮੌਕੇ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਸਾਬਕਾ ਸਰਪੰਚ ਕਰਨੈਲ ਸਿੰਘ, ਬਾਬਾ ਜੀਵਨ ਦਾਸ ਸਪੋਰਟਸ ਕਲੱਬ (ਰਜਿ) ਦੇ ਚੇਅਰਮੈਨ ਗੁਰਨਾਮ ਸਿੰਘ, ਪ੍ਰਧਾਨ ਮਨਜੀਤ ਸਿੰਘ ਔਜਲਾ, ਜੀਤ ਸਿੰਘ, ਹੁਸਨ ਲਾਲ ਹਲਵਾਈ, ਪਰਮਿੰਦਰ ਸਿੰਘ, ਜਸਵੰਤ ਸਿੰਘ ਟੈਂਟ ਵਾਲਾ, ਸ੍ਰੀ ਗੁਰੂ ਰਵਿਦਾਸ ਪ੍ਕਾਸ਼ ਸਭਾ ਦੇ ਪ੍ਧਾਨ ਬਲਵਿੰਦਰ ਕੁਮਾਰ, ਸਾਬਕਾ ਸਕੱਤਰ ਰਾਮ ਰਤਨ, ਸ਼ਿਵਸੈਨਾ ਸਟਾਰ ਫੋਰਸ ਦੇ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ, ਸਾਬਕਾ ਪੰਚ ਅਸ਼ੋਕ ਕੁਮਾਰ, ਸਾਬਕਾ ਪੰਚ ਅਮਰਜੀਤ, ਜੌਨੀ ਬਾਊਸਰ, ਲੰਬੜਦਾਰਨੀ ਆਸ਼ਾ ਰਾਣੀ ਖੁਸਰੋਪੁਰ, ਉੱਘੀ ਸਮਾਜ ਸੇਵਿਕਾ ਅਨੂਪਾ ਪੁਆਰ ਤਾਜਪੁਰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਸਰਪੰਚ ਸਮਿੱਤਰੀ ਦੇਵੀ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਚੁਣੇ ਗਏ ਪੰਚ ਮੀਨਾ ਕੁਮਾਰੀ, ਪੰਚ ਊਸ਼ਾ ਰਾਣੀ, ਪੰਚ ਦਰਸ਼ਨ ਕੋਰ, ਪੰਚ ਵਿਨੋਦ ਕੁਮਾਰ, ਪੰਚ ਰੇਸ਼ਮ ਲਾਲ, ਪੰਚ ਅਮਿਤ ਪੁਆਰ, ਪੰਚ ਸੁਖਵਿੰਦਰ ਚੰਦੜ, ਪੰਚ ਅਮਨਦੀਪ ਕੌਰ ਅਤੇ ਪੰਚ ਜਸਵਿੰਦਰ ਸਿੰਘ ਨੂੰ ਬਹੁਤ -ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਨਗਰ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਰਵਾਉਣੇ ।

ਇਸ ਪ੍ਰੋਗਰਾਮ ਦੀ ਵੀਡੀਓ ਦੇਖਣ ਲਈ ਡਬਲ ਕਲਿੱਕ ਕਰੋ ਇਹ ਲਿੰਕ

ਇਸ ਮੌਕੇ ਸਰਪੰਚ ਸਮਿੱਤਰੀ ਦੇਵੀ ਨੇ ਆਈ ਹੋਈ ਸਮੂਹ ਸੰਗਤ ਦਾ ਕੋਟਿਨ-ਕੋਟਿ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪੰਚਾਇਤ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕਰੇਗੀ ਜਿਸ ਨਾਲ ਸਾਡੇ ਨਗਰ ਦੇ ਲੋਕਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਇੰਨਾ ਨੂੰ ਜਿਤਾ ਕੇ ਗਲਤ ਕੀਤਾ ਹੈ। ਸਾਡੇ ਵਲੋਂ ਸਮੁੱਚੇ ਨਗਰ ਦੇ ਹੀ ਵਿਕਾਸ ਕੰਮਾਂ ਨੂੰ ਵੱਧ ਚੜ੍ਹ ਕੇ ਕਰਵਾਇਆ ਜਾਵੇਗਾ ਜਿਸ ਲਈ ਸਮੁੱਚੇ ਨਗਰ ਦੇ ਵੀ ਸਹਿਯੋਗ ਦੀ ਬਹੁਤ ਲੋੜ ਹੋਵੇਗੀ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles