ਸੋਸਲ ਮੀਡੀਆ ਤੇ ਮੁੱਖ ਮੰਤਰੀ ਧਮਕ ਬੇਸ ਦੇ ਨਾਲ ਨਾਲ ਪ੍ਸਿੱਧ ਧਰਮਪ੍ਰੀਤ ਸਿੰਘ ਦੀ 2 ਵਰਦੀਧਾਰੀਆਂ ਵਲੋਂ ਡੰਡਿਆਂ ਨਾਲ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਕਾਫ਼ੀ ਵਾਇਰਲ ਹੋਣ ਨਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ 2 ਵਰਦੀਧਾਰੀ ਵਿਅਕਤੀ ਮੁੱਖ ਮੰਤਰੀ ਨੂੰ ਕੇਸਾਂ ਤੋਂ ਫ਼ੜਕੇ ਡੰਡਿਆਂ ਨਾਲ ਕੁੱਟ ਰਹੇ ਹਨ ਤਾਂ ਅੱਗਿਓ ਉਹ ਚੀਕ-ਚੀਕ ਕੇ ਕਹਿ ਰਿਹਾ ਹੈ ਕਿ ਮੇਰੇ ਟਿੱਢ ਵਿੱਚ ਚਾਕੂ ਮਾਰ ਦੇਵੋ। ਇਸ ਕੁੱਟਮਾਰ ਅਤੇ ਬੇਅਦਬੀ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਪਾ ਦਿੱਤੀ ਜਾਂਦੀ ਹੈ ਜੋ ਦੇਖਦੇ ਹੀ ਦੇਖਦੇ ਕਾਫੀ ਵਾਇਰਲ ਹੋ ਜਾਂਦੀ ਹੈ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਦ ਮੁੱਖ ਮੰਤਰੀ ਮੀਡੀਆ ਸਾਹਮਣੇ ਆਉਂਦੇ ਹਨ ਤੇ ਦੱਸਦੇ ਹਨ ਕਿ ਉਹ ਰਸਤੇ ਵਿੱਚ ਜਾ ਰਹੇ ਸੀ ਤੇ ਉਨ੍ਹਾਂ ਨੂੰ ਕੁੱਤਾ ਪੈ ਗਿਆ ਸੀ। ਜਿਸ ਤੋਂ ਬਚਾਅ ਕਰਨ ਲਈ ਹੀ ਉਹ ਕਿਰਪਾਨ ਲੈ ਕੇ ਪਿੱਛੇ ਭੱਜਿਆ ਸੀ। ਜਿਸ ਦੀ ਸਿਕਾਇਤ ਤੇ ਆਏ 2 ਪੁਲਿਸ ਮੁਲਾਜਮਾਂ ਨੇ ਉਸ ਨੂੰ ਅਸ਼ਲੀਲ ਗਾਲੀ-ਗਲੋਚ ਕਰਦੇ ਹੋਏ ਕੇਸਾਂ ਤੋਂ ਫ਼ੜਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀਡੀਓ ਵਿੱਚ ਦਿਖਾਈ ਦੇ ਰਹੇ ਦੋਹਾ ਮੁਲਾਜਮਾਂ ਨੂੰ ਸਸਪੈਂਡ ਕਰਦੇ ਹੋਏ ਲਾਈਨ ਵਿੱਚ ਭੇਜ ਦਿੱਤਾ ਹੈ।
ਇਸ ਸਬੰਧੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਗੱਲ ਚਾਹੇ ਕੋਈ ਵੀ ਹੋਵੇ ਪਰ ਪੁਲਿਸ ਮੁਲਾਜਮਾਂ ਵਲੋਂ ਸ਼ਰੇਆਮ ਗੁੰਡਾਗਰਦੀ ਕਰਨੀ ਕੀ ਜਾਇਜ਼ ਹੈ? ਪੁਲਿਸ ਨੂੰ ਅਜਿਹੀ ਸਜ਼ਾ ਦੇਣ ਦਾ ਅਧਿਕਾਰ ਕਦੋ ਦਾ ਕਿਸ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਬਰਾਂ ਅਨੁਸਾਰ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਅਸੀਂ ਮੰਗ ਕਰਦੇ ਹਾ ਕਿ ਉਨ੍ਹਾਂ ਦੋਹਾਂ ਖਿਲਾਫ਼ ਕੇਸਾਂ ਦੀ ਬੇਅਦਬੀ, ਆਪਣੀ ਡਿਊਟੀ ਨਾਲ ਕੋਤਾਹੀ, ਮਾਣਯੋਗ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਰੇਆਮ ਕੁੱਟਮਾਰ ਕਰਨੀ ਆਦਿ ਦੀਆਂ ਸਖਤ ਕਾਨੂੰਨੀ ਧਰਾਵਾਂ ਸਹਿਤ ਕਾਰਵਾਈ ਕਰਦੇ ਹੋਏ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ।
ਇਸ ਘਟਨਾ ਨੇ ਇੱਕ ਵਾਰ ਫ਼ੇਰ ਵਰਦੀ ਨੂੰ ਕਲੰਕਿਤ ਕਰਕੇ ਰੱਖ ਦਿੱਤਾ ਹੈ। ਇਸ ਸ਼ਰਮਨਾਕ ਰਵੱਈਏ ਦੀ ਹਰ ਪਾਸਿਓ ਨਿਖੇਧੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਸੰਬੰਧੀ ਜਦ ਪੁਲਿਸ ਥਾਣਾ ਤਰਨਤਾਰਨ ਦੇ ਇੰਚਾਰਜ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿਕੇ ਪੱਲਾ ਝਾੜ ਲਿਆ ਕਿ ਇਹ ਬਕੂਆ ਸਾਡੇ ਏਰੀਏ ਤੋਂ ਬਾਹਰ ਦਾ ਹੈ।
ਇਸ ਮੋਕੇ ਦੀ ਲਾਈਵ ਤਸਵੀਰਾਂ ਦੇਖਣ ਲਈ ਹੇਠਾਂ ਲੱਗੇ ਨੀਲੇ ਰੰਗ ਦੇ ਲਿੰਕ ਨੂੰ ਡਬਲ ਕਲਿੱਕ ਕਰੋ