ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਸਲਾ ਦੀਆ ਚੌਣਾਂ ਵਿੱਚ ਹੋਰਨਾਂ ਦੀ ਤਰ੍ਹਾਂ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਜਾਰੀ ਕੀਤੀ ਗਈ
ਇਸ ਸਬੰਧੀ ਭਾਜਪਾ ਦੇ ਐਸ. ਸੀ. ਮੋਰਚਾ ਦੇ ਸਿਰਕੱਢ ਆਗੂ ਪਰਮਜੀਤ ਬਾਘਾ ਓਰਫ ਪੰਮਾ ਜੌਹਲ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਵਾਰ ਭਾਜਪਾ ਦੇ ਉਮੀਦਵਾਰ ਭਾਰੀ ਜਿੱਤਾ ਪ੍ਰਾਪਤ ਕਰਕੇ ਭਾਜਪਾ ਦਾ ਹੀ ਮੇਅਰ ਬਨਾਉਣਗੇ, ਕਿਉਂਕਿ ਲੋਕ ਜਾਣ ਚੁੱਕੇ ਹਨ ਕਿ ਮੋਜੂਦਾ ਪੰਜਾਬ ਸਰਕਾਰ ਸਿਰਫ਼ ਡਰਾਮੇਬਾਜੀ ਕਰਕੇ ਹੀ ਭਰਮਾ ਰਹੀ ਹੈ ਤੇ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਜੋ ਕਹਿੰਦੀ ਹੈ ਉਸ ਤੋਂ ਵੱਧ ਕਰਕੇ ਦਿਖਾਉਂਦੀ ਹੈ। ਇਹ ਦੇਖਦੇ ਹੋਏ ਹੀ ਜਲੰਧਰ ਦੇ ਲੋਕ ਇਸ ਵਾਰ ਆਪਣੇ ਆਪਣੇ ਵਾਰਡਾਂ ‘ਚ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤੇ ਮੋਜੂਦੀ ਆਪ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਸਿਰਫ਼ ਸਮੇਂ ਦਾ ਹੀ ਇੰਤਜ਼ਾਰ ਕਰ ਰਹੇ ਹਨ।