ਜਲੰਧਰ 12 ਫਰਵਰੀ (ਗੌਰਵ ਕੁਮਾਰ ਅਰੋੜਾ)
ਨਜਦੀਕੀ ਪਿੰਡ ਜੈਤੇਵਾਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648ਵਾਂ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਪੂਰਾ ਹਫਤਾ ਹੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਾਰਾ ਪਿੰਡ ਧਾਰਮਿਕ ਰੰਗ ਵਿੱਚ ਰੰਗਿਆ ਰਹੇਗਾ ਤੇ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਜੈਕਾਰਿਆਂ ਨਾਲ ਗੂੰਜਦਾ ਹੀ ਰਹੇਗਾ।
ਉਨ੍ਹਾਂ ਦੱਸਿਆ ਕਿ ਇੰਨਾ ਹਫ਼ਤੇ ਦੇ ਧਾਰਮਿਕ ਸਮਾਗਮਾਂ ਦਾ ਅਗਾਜ਼ 8 ਫਰਵਰੀ ਨੂੰ ਨਿਸ਼ਾਨ ਸਾਹਿਬ ਨੂੰ ਝੋਲੇ ਪਾਉਣ ਤੋਂ ਬਾਦ ਤਿੰਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਅਰੰਭਤਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਜੀ ਮੈਹਿੰਮੀ ਵਲੋਂ ਕੀਤੀ ਗਈ, 10 ਫਰਵਰੀ ਨੂੰ ਪਹਿਲੀ ਲੜੀ ਦੇ ਸ਼ੀ੍ ਅਖੰਡ ਪਾਠਾਂ ਦਾ ਭੋਗ ਪਾਉਣ ਉਪਰੰਤ ਪਿੰਡ ਦੇ ਹੀ ਧਾਰਮਿਕ ਗਾਇਕ ਰਾਮ ਪ੍ਕਾਸ਼, ਰਾਘਵ ਪਵਾਰ ਆਦਿ ਵਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਫਿਰ ਦੂਜੀ ਲੜੀ ਦੇ, 2 ਅਖੰਡ ਪਾਠ ਅਰੰਭ ਕੀਤੇ।
ਇਸ ਸਮਾਗਮ ਦੇ ਪਹਿਲੇ ਭਾਗ ਦੀ ਵੀਡੀਓ ਦੇਖਣ ਲਈ ਇਸ ਲਿੰਕ ਨੂੰ ਕਰੋ ਡਬਲ ਕਲਿੱਕ
11 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਧੰਨ-ਧੰਨ ਸ਼ੀ੍ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਭਾਰੀ ਗਿਣਤੀ ਸ਼ਰਧਾਲੂ ਸਮੇਤ ਚੱਲ ਕੇ ਪੂਰੇ ਨਗਰ ਦੀ ਪ੍ਕਰਮਾ ਕਰਦੇ ਹੋਏ ਵਾਪਿਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਲੀਨ ਹੋ ਗਿਆ।
ਇਸ ਸਮਾਗਮ ਦੇ ਦੂਜੇ ਭਾਗ ਦੀ ਵੀਡੀਓ ਦੇਖਣ ਲਈ ਇਸ ਲਿੰਕ ਨੂੰ ਕਰੋ ਡਬਲ ਕਲਿੱਕ
ਇਸ ਨਗਰ ਕੀਰਤਨ ਦਾ ਸਵਾਗਤ ਗੁਰਦੁਆਰਾ ਸਿੰਘ ਸਭਾ ਵਿੱਚ ਸਾਬਕਾ ਸਰਪੰਚ ਕਰਨੈਲ ਸਿੰਘ, ਲੰਬੜਦਾਰ ਦਲਜੀਤ ਸਿੰਘ, ਗੁਰਨਾਮ ਸਿੰਘ, ਗੁਰਮੁੱਖ ਸਿੰਘ ਆਦਿ ਵਲੋਂ, ਡਰੈਣ ਵਾਲੀ ਕੁੱਲੀ ਸ਼ਹਿਨਸ਼ਾਹ ਭਗਤ ਸ਼ਾਹ ਜੀ ਵਿਖੇ NRI ਅਮਰੀਕ ਸਿੰਘ ਮੀਕਾ, ਤਰਲੋਚਨ ਸਿੰਘ, ਟੀਟ ਔਜਲਾ, ਪੰਚ ਰੇਸ਼ਮ ਲਾਲ, ਹੁਸਨ ਲਾਲ ਹਲਵਾਈ, ਬਲਵੀਰ ਚੰਦੜ ਆਦਿ ਵਲੋਂ, ਤਪ-ਅਸਥਾਨ ਬਾਬਾ ਜੀਵਨ ਦਾਸ ਜੀ ਵਿਖੇ, ਕੁਟੀਆ ਸੰਤ ਰਿਖੀ ਰਾਮ ਜੀ ਅਤੇ ਸੰਤ ਬਾਬਾ ਫੂਲਨੀਥ ਜੀ, ਬ੍ਰਹਮਲੀਨ ਸੰਤ ਬ੍ਰਹਮ ਨਾਥ ਜੀ ਵਿਖੇ ਸਰਪੰਚ ਸਮਿੱਤਰੀ ਦੇਵੀ, ਪੰਚ ਮੀਨਾ ਕੁਮਾਰੀ, ਪਵਾਰ ਜਠੇਰਿਆਂ ਦੇ ਸੇਵਾਦਾਰ ਰਾਜਾ, ਠੇਕੇਦਾਰ ਸ਼ਿਵ ਕੁਮਾਰ, ਸਾਬਕਾ ਪੰਚ ਅਸ਼ੋਕ ਕੁਮਾਰ ਆਦਿ ਦੇ ਨਾਲ ਹੁਸਨ ਲਾਲ ਹਲਵਾਈ ਅਤੇ ਪਰਿਵਾਰ ਵਲੋਂ, ਅਸ਼ਵਨੀ ਕੁਮਾਰ, ਰਿਟਾਇਰ ਫੌਜੀ ਸੁਖਵਿੰਦਰ ਸੁੱਖਾ, ਪੰਚ ਸੁਖਵਿੰਦਰ, ਚਰਨਜੀਤ ਚੰਦੜ ਆਦਿ ਵਲੋਂ, NRI ਸ਼ੀਲਾ ਦੇਵੀ ਤੇ ਉਸ ਦੇ ਪਰਿਵਾਰ ਵਲੋਂ ਬਹੁਤ ਹੀ ਵਧੀਆ ਅਤੇ ਸ਼ਰਧਾ ਸਹਿਤ ਵੱਖ-ਵੱਖ ਵਿਅੰਜਨਾਂ ਦੇ ਲੰਗਰ ਲਗਾ ਕੇ ਸਵਾਗਤ ਕੀਤਾ।
ਇਸ ਮੋਕੇ ਗੁਰੂ ਰਵਿਦਾਸ ਪ੍ਕਾਸ਼ ਸਭਾ ਦੇ ਪ੍ਧਾਨ ਬਲਵਿੰਦਰ ਕੁਮਾਰ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ :-
https://www.facebook.com/share/r/1EMunRN2Wj/
ਅੱਜ 12 ਫਰਵਰੀ ਨੂੰ ਲੜੀ ਦੇ ਦੋਹਾਂ ਸ਼ੀ੍ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਜੀ ਮੈਹਿੰਮੀ ਵਲੋਂ ਕੀਰਤਨ ਦੇ ਅਨਮੋਲ ਹੀਰੇ ਨਾਲ ਗੁਰੂ ਘਰ ਆਈਆਂ ਸ਼ਰਧਾਲੂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੋਕੇ ਸਾਬਕਾ ਸਰਪੰਚ ਕਰਨੈਲ ਸਿੰਘ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ :-
https://www.facebook.com/share/r/1MXZHWtUM9/
ਸੰਧਿਆ ਵੇਲੇ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਪੰਥ ਦੇ ਮਹਾਨ ਕੀਰਤਨੀਏ ਗੁਰਸ਼ਰਨ ਸਿੰਘ ਮੋਗੇ ਵਾਲਿਆਂ ਨੇ ਜਥੇ ਸਮੇਤ ਭਰਪੂਰ ਹਾਜਰੀ ਲਗਵਾਉਦੇ ਹੋਏ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ।
ਇਸ ਮੋਕੇ NRI ਜੀਤ ਰਾਮ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ :-
https://www.facebook.com/share/v/1BVWQbZsDs/
13 ਫਰਵਰੀ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਗ੍ਰਾਮ-ਪੰਚਾਇਤ ਆਦਿ ਵਲੋਂ ਕੇਕ ਕੱਟਣ ਦੀ ਰਸਮ ਅਦਾ ਕਰਨ ਤੋ ਬਾਅਦ ਭਾਈ ਹਰਦੀਪਕ ਸਿੰਘ ਜੀ ਟਿੱਬੇ ਵਾਲਿਆਂ ਨੇ ਆਪਣੇ ਕੀਰਤਨੀ ਜਥੇ ਨਾਲ ਹਾਜਰੀ ਲਗਵਾਉਦੇ ਹੋਏ ਹਾਜਿਰ ਸਮੂਹ ਸ਼ਰਧਾਲੂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆਂ।
14 ਫਰਵਰੀ ਨੂੰ ਸੰਧਿਆ ਵੇਲੇ ਦਾ ਧਾਰਮਿਕ ਦੀਵਾਨ ਗਾਇਕ ਬਲਜੀਤ ਚੰਦੜ, ਸਾਬਕਾ ਪੰਚ ਅਮਰਜੀਤ ਚੰਦੜ, ਹਲਵਾਈ ਸੁਖਦੇਵ ਪਵਾਰ, ਗੁਲਸ਼ਨ ਕੁਮਾਰ ਆਦਿ ਵਲੋਂ ਸਜਾਇਆ ਗਿਆ। ਜਿਸ ਵਿੱਚ ਭਾਈ ਸੁਲੱਖਣ ਸਿੰਘ ਜੀ ਨੇ ਆਪਣੀ ਮੋਹਿ-ਭਿੱਜੇ ਗੁਰੂ ਜੀ ਦੇ ਅਨਮੋਲ ਹੀਰੇ ਕੀਰਤਨ ਨਾਲ ਨਿਹਾਲ ਕੀਤਾ।
ਇੰਨਾ ਸਾਰੇ ਹੀ ਸਮਾਗਮਾਂ ਵਿੱਚ ਮੰਚ-ਸੰਚਾਲਨ ਦੀ ਬਾਖੂਬੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਸਾਬਕਾ ਸਕੱਤਰ ਰਾਮ ਰਤਨ ਨੇ ਨਿਭਾਈ।
ਇੰਨਾ ਸਮਾਗਮਾਂ ਨੂੰ ਕਰਵਾਉਣ ਲਈ ਸੀ ਗੁਰੂ ਰਵਿਦਾਸ ਪ੍ਕਾਸ਼ ਸਭਾ ਦਾ ਵਿਸੇਸ ਸਹਿਯੋਗ ਸਮੂਹ ਗ੍ਰਾਮ ਪੰਚਾਇਤ ਦੀ ਸਰਪੰਚ ਸਮਿੱਤਰੀ ਦੇਵੀ, ਪੰਚ ਅਮਿਤ ਪਵਾਰ, ਪੰਚ ਰੇਸ਼ਮ ਲਾਲ, ਪੰਚ ਵਿਨੋਦ ਕੁਮਾਰ, ਪੰਚ ਜਸਵਿੰਦਰ ਸਿੰਘ, ਪੰਚ ਸੁਖਵਿੰਦਰ ਕੁਮਾਰ, ਪੰਚ ਊਸ਼ਾ ਰਾਣੀ, ਪੰਚ ਮੀਨਾ ਕੁਮਾਰੀ, ਪੰਚ ਅਮਨਦੀਪ ਕੋਰ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸਾਬਕਾ ਸਰਪੰਚ ਕਰਨੈਲ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਕੌਰ, NIS ਕੋਚ ਭਗਵੰਤ ਸਿੰਘ, ਡਾ. ਬੀ.ਆਰ. ਅੰਬੇਡਕਰ ਨੋਜਵਾਨ ਸਭਾ ਦੇ ਪ੍ਰਧਾਨ ਬੰਤ ਚੰਦੜ, ਸ਼ਿਵਸੈਨਾ ਸਟਾਰ ਫੋਰਸ ਦੇ ਯੁਵਾ ਪੰਜਾਬ ਪ੍ਧਾਨ ਮਨੀ ਕੁਮਾਰ ਅਰੋੜਾ, ਸਾਬਕਾ ਪੰਚ ਬੂਟਾ ਰਾਮ ਮੈਹਿਮੀ, ਬਲਵੀਰ ਚੰਦ ਮੈਹਿਮੀ, ਬਾਬੂ ਮੰਗਤ ਰਾਮ ਪਵਾਰ, ਫੋਟੋਗ੍ਰਾਫਰ ਗੋਰਵ ਕੁਮਾਰ ਅਰੋੜਾ, ਜੌਨੀ ਬਾਊਸਰ, ਸੰਨੀ ਚੰਦੜ ਆਦਿ ਨੇ ਵੱਧ ਚੜਕੇ ਸਹਿਯੋਗ ਦਿੱਤਾ।