ਫਰੀਦਕੋਟ 18 ਫਰਵਰੀ @Tehlka Punjab Network ਅੱਜ ਦਿਨ ਚੜਦੇ ਹੀ ਮਿਲੀ ਭਿਆਨਕ ਖਬਰ ਦੇ ਅਨੁਸਾਰ ਸੇਮ ਨਾਲੇ ਤੇ ਨਿਊ ਦੀਪ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਇੱਕ ਟਰੱਕ ਨਾਲ ਟਕਰਾ ਕੇ ਨਾਲੇ ਵਿੱਚ ਡਿੱਗ ਪਈ । ਆਸਪਾਸ ਦੇ ਲੋਕਾਂ ਵਲੋਂ ਰਾਹਤ ਦਾ ਕੰਮ ਬਹੁਤ ਜੋਰਸ਼ੋਰ ਨਾਲ ਜਾਰੀ ਹੈ ਪਰ ਅਜੇ ਤੱਕ ਕੋਈ ਸਥਿਤੀ ਸਾਹਮਣੇ ਨਹੀਂ ਆਈ ਹੈ
ਭਰੋਸੇਯੋਗ ਸੂਤਰਾਂ ਪਾਸੋ ਮਿਲੀ ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਗਿੱਦੜਬਾਹਾ ਦੀ ਇਹ ਬੱਸ 30 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਕੋਟਕਪੂਰਾ ਰੋਡ ਤੇ ਸੇਮ ਪੁਲ ਤੋ ਸਪੀਡ ਵਿੱਚ ਓਵਰਟੇਕ ਕਰਦੇ ਸਮੇਂ ਹਾਦਸਾ ਗ੍ਸਤ ਹੋ ਗਈ ਸੀ। ਇਸ ਹਾਦਸੇ ਨਾਲ 5 ਸਵਾਰੀਆਂ ਦੀ ਮੌਤ ਤੇ ਬਾਕੀਆਂ ਨੂੰ ਜਖਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਹੈ ।
ਇਸ ਮੌਕੇ ਤੇ ਪਹੁੰਚੀ ਐਸ.ਐਸ.ਪੀ. ਮੈਡਮ ਪ੍ਗਿਆ ਸਿੰਘ ਨੇ ਕਿਹਾ ਕਿ ਇਹ ਜਾਣਕਾਰੀ ਦੀ ਅਸਲੀ ਪੁਸ਼ਟੀ ਹਸਪਤਾਲ ਪਹੁੰਚ ਕੇ ਜਾਂਚ ਕਰਕੇ ਦੱਸਣਗੇ।