CP Dhanpreet Kaur : ਅੱਜ ਜਲੰਧਰ ਦੇ ਇਤਿਹਾਸ ਵਿੱਚ ਉਸ ਸਮੇਂ ਇੱਕ ਨਵਾਂ ਪੰਨਾ ਜੁੜ ਗਿਆ ਜਦੋ ਧੰਨਪੀ੍ਤ ਕੋਰ ਨੇ ਜਲੰਧਰ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਦੀ ਸੀਟ ਸੰਭਾਲੀ।
ਪੁਲਿਸ ਕਮਿਸ਼ਨਰ ਧੰਨਪੀ੍ਤ ਕੋਰ ਨੂੰ ਸਵੱਪਨ ਸ਼ਰਮਾਂ ਦੇ ਅਸਥਾਨ ਤੇ ਜਲੰਧਰ ਲਗਾਇਆ ਗਿਆ ਹੈ। ਬੈਚ 2006 ਦੀ ਆਈ.ਪੀ.ਸੀ. ਅਧਿਕਾਰੀ ਧੰਨਪੀ੍ਤ ਕੋਰ ਪਹਿਲਾਂ ਲੁਧਿਆਣਾ ਰੇਂਜ ਦੀ ਆਈ.ਜੀ. ਦੇ ਤੌਰ ਤੇ ਸੇਵਾ ਨਿਭਾ ਕੇ ਆਏ ਹਨ। ਅੱਜ ਜਦੋਂ ਉਹ ਆਪਣੀ ਟੀਮ ਸਮੇਤ ਜਲੰਧਰ ਦੇ ਦਫਤਰ ਵਿੱਚ ਆਪਣਾ ਚਾਰਜ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਡੀ.ਸੀ.ਪੀ. ਸੰਦੀਪ ਸ਼ਰਮਾਂ ਨੇ ਆਪਣੇ ਕਮਿਸ਼ਨਰ ਦਫਰਰ ਦੇ ਅਫ਼ਸਰਾਂ ਸਮੇਤ ਕਰਦੇ ਹੋਏ ਗਾਰਡ ਆਫ ਆਨਰ ਕੀਤਾ ਗਿਆ।
ਨਵੀ ਆਈ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਸਾਰੇ ਪੁਲਿਸ ਅਫ਼ਸਰਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕਰਦੇ ਹੋਏ ਜਾਣਕਾਰੀ ਹਾਸਿਲ ਕੀਤੀ ਅਤੇ ਫਿਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲੇ ਪੁਲਿਸ ਕਮਿਸ਼ਨਰ ਸਾਹਿਬ ਵਲੋਂ ਜੋ ਸ਼ਹਿਰ ਦੇ ਵਿਕਾਸ ਲਈ ਅਤੇ ਅਪਰਾਧ ਮੁਕਤ ਕਰਨ ਲਈ ਸ਼ੁਰੂ ਕਰਵਾਏ ਸੀ, ਉਨ੍ਹਾਂ ਨੂੰ ਅੱਗੇ ਹੋਰ ਪ੍ਰਫੁੱਲਤ ਕੀਤਾ ਜਾਵੇਗਾ।
ਪੁਲਿਸ ਕਮਿਸ਼ਨਰ ਧੰਨਪੀ੍ਤ ਕੋਰ ਵਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਨੀਲੇ ਰੰਗ ਦੇ ਲਿੰਕ ਨੂੰ ਡਬਲ ਕਲਿੱਕ ਕਰੋ। ਚੈਨਲ ਨੂੰ SUBSCRIBE ਤੇ ਵੀਡੀਓ ਨੂੰ Like ਕਰਕੇ ਸ਼ੇਅਰ ਜ਼ਰੂਰ ਕਰਨਾ ਜੀ👏🏿