ਇਹ ਹੈ ਉਹ ਨੌਜਵਾਨ ਆਈਪੀਐਸ ਅਫ਼ਸਰ ਅਨੁਭਵ ਜੈਨ ਜਿਸ ਨੇ ਥਾਰ ਵਾਲੀ ਚਿੱਟਾ ਸਪਲਾਇਰ ਲੇਡੀ ਕਾਂਸਟੇਬਲ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਇਹ ਅਫ਼ਸਰ ਇਸ ਸਮੇਂ ਅੰਡਰ ਟਰੇਨਿੰਗ ਬਠਿੰਡਾ ਵਿਖੇ ਤੈਨਾਤ ਹੈ। ਜਦੋਂ ਬਠਿੰਡੇ ਨੰਨ੍ਹੀ ਛਾਂ ਚੌਂਕ ਚ ਸਪੈਸ਼ਲ ਨਾਕਾਬੰਦੀ ਦੌਰਾਨ ਥਾਰ ਚ ਲੇਡੀ ਕਾਂਸਟੇਬਲ ਘੇਰੀ ਤਾਂ ਸਭ ਤੋਂ ਪਹਿਲਾਂ ਇਸ IPS ਅਫ਼ਸਰ ਅਨੁਭਵ ਜੈਨ ਨੇ ਉਸ ਕਾਂਸਟੇਬਲ ਤੋ ਉਸਦੇ ਦੋਵੇਂ ਆਈ ਫੋਨ ਖੋਹ ਕੇ ਕਬਜੇ ਚ ਲੈ ਲਏ,, ਉਸ ਕਾਂਸਟੇਬਲ ਨੇ ਇਸ ਅਧਿਕਾਰੀ ਨੂੰ ਰੋਹਬ ਨਾਲ ਕਿਹਾ ਵੀ ਮੇਰੇ ਫੋਨ ਫੜਾ ਦੇ ,ਮੈ ਤੇਰੀ ਪੰਜਾਬ ਪੁਲਿਸ ਚ ਸੀਨੀਅਰ IPS ਅਧਿਕਾਰੀ ਨਾਲ ਗੱਲ ਕਰਵਾਉਂਦੀ ਹਾਂ ਫੇਰ ਤੈਨੂੰ ਛੱਡਣਾ ਹੀ ਪਵੇਗਾ,, ਪਰ ਇਸ ਅਧਿਕਾਰੀ ਨੇ ਉਸਦੀ ਇੱਕ ਨਾ ਸੁਣੀ ਤੇ ਉਸਨੂੰ 17 ਗ੍ਰਾਮ ਨਸ਼ੀਲੇ ਪਾਊਡਰ ਨਾਲ ਗ੍ਰਿਫਤਾਰ ਕਰ ਲਿਆ। ਅਜਿਹੇ ਅਧਿਕਾਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੈ।
##bestnewschannel