22.7 C
New York
Wednesday, June 11, 2025

Buy now

spot_img

ਪੰਜਾਬ ਦੇ ਇਸ ਕਿ੍ਕੇਟਰ ਨੂੰ ਮਿਲੀ ਕਪਤਾਨੀ ਟੈਸਟ ਦੀ

ਹੈਦਰਾਬਾਦ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ 2 ਵੱਡੇ ਝਟਕੇ ਲੱਗੇ, ਜਦੋਂ ਅਚਾਨਕ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਅਤੇ ਫਿਰ ਕੁੱਝ ਦਿਨਾਂ ਦੇ ਫਰਕ ਨਾਲ ਕਿੰਗ ਕੋਹਲੀ ਨੇ ਵੀ ਟੈਸਟ ਕ੍ਰਿਕਟ ਨੂੰ ਅਲਵਿਦਾ ਬੋਲ ਦਿੱਤਾ, ਜਿਸ ਨਾਲ ਟੈਸਟ ਕ੍ਰਿਕਟ ਪ੍ਰੇਮੀਆਂ ਨੂੰ ਚਿੰਤਾ ਸਤਾਉਣ ਲੱਗੀ ਅਤੇ ਇਹ ਚਰਚਾ ਦਾ ਵੱਡਾ ਵਿਸ਼ਾ ਬਣ ਗਿਆ ਕਿ ਆਖਿਰਕਾਰ ਕੌਣ ਬਣੇਗਾ ਟੈਸਟ ਕ੍ਰਿਕਟ ਦਾ ਨਵਾਂ ਕਪਤਾਨ।

ਕ੍ਰਿਕਟ ਮਾਹਿਰਾਂ ਨੇ ਅੰਦਾਜ਼ੇ ਲਾਏ, ਕਿਸੇ ਜਸਪ੍ਰੀਤ ਬੁਮਰਾਹ ਅਤੇ ਕਿਸੇ ਨੇ ਰਿਸ਼ਭ ਪੰਤ ਅਤੇ ਕਿਸੇ ਨੇ ਰਹਾਣੇ ਦਾ ਨਾਂਅ ਲਿਆ। ਹੁਣ ਨਵੇਂ ਕਪਤਾਨ ਦਾ ਨਾਂਅ ਸਾਹਮਣੇ ਆ ਗਿਆ ਹੈ, ਇਹ ਕਪਤਾਨ ਪੰਜਾਬ ਦਾ 25 ਸਾਲਾਂ ਗੱਭਰੂ ਹੈ, ਜਿਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਵੱਡੀਆਂ ਮੱਲਾਂ ਮਾਰ ਲਈਆਂ ਹਨ।

ਕੌਣ ਹੈ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਨਵਾਂ ਕਪਤਾਨ

ਭਾਰਤੀ ਟੈਸਟ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਕੋਈ ਹੋਰ ਨਹੀਂ ਬਲਕਿ ਭਾਰਤੀ ਕ੍ਰਿਕਟ ਦੇ ਉੱਭਰਦੇ ਸਿਤਾਰੇ ਸ਼ੁਭਮਨ ਗਿੱਲ ਹਨ। ਹਾਲਾਂਕਿ ਕ੍ਰਿਕਟ ਮਾਹਿਰਾਂ ਨੇ ਇਸਦੀ ਭਵਿੱਖਬਾਣੀ ਬਹੁਤ ਸਮਾਂ ਪਹਿਲਾਂ ਕੀਤੀ ਸੀ ਅਤੇ ਹੁਣ ਬੀਸੀਸੀਆਈ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। 25 ਸਾਲਾਂ ਇਹ ਖਿਡਾਰੀ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲਾ 37ਵਾਂ ਕ੍ਰਿਕਟਰ ਬਣ ਗਿਆ ਹੈ।

ਸ਼ੁਭਮਨ ਗਿੱਲ…ਜਿਸਨੂੰ ਹੁਣ ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਸਨੇ 2019 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਦੋਂ ਤੋਂ ਇਸ ਸ਼ਾਨਦਾਰ ਖਿਡਾਰੀ ਨੇ ਸਾਲ-ਦਰ-ਸਾਲ ਵੱਡੀਆਂ ਤਰੱਕੀਆਂ ਕੀਤੀਆਂ ਹਨ ਅਤੇ ਹੁਣ ਉਸਨੂੰ ਮੌਜੂਦਾ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ।

ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਨਾਲ ਸੰਬੰਧ ਰੱਖਦੇ ਇਸ ਬੱਲੇਬਾਜ਼ ਦਾ ਪਹਿਲਾਂ ਵੱਡਾ ਪ੍ਰਦਰਸ਼ਨ 2018 ਦੀ ਭਾਰਤ ਅੰਡਰ19 ਵਿਸ਼ਵ ਕੱਪ ਜੇਤੂ ਟੀਮ ਲਈ ਆਇਆ। 6 ਮੈਚਾਂ ਵਿੱਚ ਉਸਨੇ ਪੰਜ ਪਾਰੀਆਂ ਵਿੱਚ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਲਗਾ ਕੇ 124.00 ਦੀ ਔਸਤ ਨਾਲ 372 ਦੌੜਾਂ ਬਣਾਈਆਂ, ਜਿਸ ਵਿੱਚ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ 102 ਦੌੜਾਂ ਦਾ ਸਭ ਤੋਂ ਵਧੀਆ ਸਕੋਰ ਸੀ। ਉਹ ਟੂਰਨਾਮੈਂਟ ਵਿੱਚ ਭਾਰਤ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ ਅਤੇ ‘ਪਲੇਅਰ ਆਫ਼ ਦਿ ਸੀਰੀਜ਼’ ਪੁਰਸਕਾਰ ਜੇਤੂ ਵੀ ਸੀ।

ਭਾਰਤੀ ਟੀਮ ਵਿੱਚ ਟੈਸਟ ਡੈਬਿਊ:

26-29 ਦਸੰਬਰ 2020, ਮੈਚ ਆਸਟ੍ਰੇਲੀਆ ਦੇ ਖਿਲਾਫ਼।

ਭਾਰਤੀ ਟੀਮ ਵਿੱਚ ਵਨ ਡੇ ਡੈਬਿਊ:

31 ਜਨਵਰੀ 2019, ਮੈਚ ਨਿਊਜ਼ੀਲੈਂਡ ਦੇ ਖਿਲਾਫ਼।

ਭਾਰਤੀ ਟੀਮ ਵਿੱਚ ਟੀ-20 ਡੈਬਿਊ:

03 ਜਨਵਰੀ 2023, ਮੈਚ ਸ਼੍ਰੀਲੰਕਾ ਦਾ ਖਿਲਾਫ਼।

ਸ਼ੁਭਮਨ ਗਿੱਲ ਹੁਣ ਸਟਾਰ ਹੈ, ਲੱਖਾਂ ਲੋਕ ਉਸਦੇ ਪ੍ਰਸ਼ੰਸਕ ਹਨ, ਪਰ ਇੱਕ ਆਮ ਇਨਸਾਨ ਤੋਂ ਸਟਾਰ ਬਣਨ ਵਿੱਚ ਜੋ ਮਿਹਨਤ ਸ਼ੁਭਮਨ ਗਿੱਲ ਨੇ ਕੀਤੀ ਹੈ, ਉਹ ਨੌਜਵਾਨਾਂ ਲਈ ਕਾਫੀ ਪ੍ਰੇਰਨਾ ਸਰੋਤ ਹੈ, ਜੀ ਹਾਂ…8 ਸਤੰਬਰ 1999 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਜਨਮੇ ਸ਼ੁਭਮਨ ਗਿੱਲ ਦਾ ਪੂਰਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਸੀ। ਕ੍ਰਿਕਟ ਪ੍ਰਤੀ ਗਿੱਲ ਦਾ ਜਨੂੰਨ ਬਚਪਨ ਤੋਂ ਹੀ ਸੀ। ਫਿਰ ਉਸ ਦੇ ਪਿਤਾ ਨੇ ਖੇਤ ਵਿੱਚ ਹੀ ਗਿੱਲ ਲਈ ਪਿੱਚ ਬਣਾ ਦਿੱਤੀ ਅਤੇ ਉਸ ਨੂੰ ਗੇਂਦਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਗਿੱਲ ਦੀ ਕ੍ਰਿਕਟਰ ਬਣਨ ਦੀ ਨੀਂਹ ਇੱਥੇ ਇਸ ਤਰ੍ਹਾਂ ਰੱਖੀ ਗਈ ਸੀ।

ਗਿੱਲ ਲਈ ਪਿਤਾ ਨੇ ਛੱਡਿਆ ਜੱਦੀ ਪਿੰਡ

ਅਕਸਰ ਗਿੱਲ ਇੰਟਰਵਿਊ ਦੌਰਾਨ ਆਪਣੇ ਸ਼ੁਰੂਆਤੀ ਸਮੇਂ ਬਾਰੇ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਉਹਨਾਂ ਦੇ ਪਿਤਾ ਉਹਨਾਂ ਲਈ ਫਾਜ਼ਿਲਕਾ ਤੋਂ ਮੋਹਾਲੀ ਸ਼ਿਫਟ ਹੋ ਗਏ ਸਨ। ਉਹਨਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਸਟੇਡੀਅਮ ਦੇ ਨੇੜੇ ਇੱਕ ਘਰ ਕਿਰਾਏ ‘ਤੇ ਲਿਆ ਸੀ ਤਾਂ ਜੋ ਸ਼ੁਭਮਨ ਨੂੰ ਬਿਹਤਰ ਸਿਖਲਾਈ ਮਿਲ ਸਕੇ। ਪੰਜਾਬ ਦੇ ਖੇਤਾਂ ਤੋਂ ਸ਼ੁਰੂ ਹੋਇਆ ਉਸਦਾ ਸਫ਼ਰ ਹੁਣ ਵਿਸ਼ਵ ਕ੍ਰਿਕਟ ਦੇ ਸਭ ਤੋਂ ਉੱਚੇ ਸਿਖਰ ‘ਤੇ ਪਹੁੰਚ ਗਿਆ ਹੈ।

ਉਲੇਖਯੋਗ ਹੈ ਕਿ ਗਿੱਲ ਨੇ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਪਰ ਇੰਨੇ ਘੱਟ ਸਮੇਂ ਵਿੱਚ ਉਸ ਵੱਲੋਂ ਹਾਸਲ ਕੀਤੀਆਂ ਗਈਆਂ ਪ੍ਰਸ਼ੰਸਾਵਾਂ ਸਾਬਤ ਕਰਦੀਆਂ ਹਨ ਕਿ ‘ਭਾਰਤੀ ਕ੍ਰਿਕਟ ਦਾ ਰਾਜਕੁਮਾਰ’ ਇੱਥੇ ਲੰਬੇ ਸਮੇਂ ਲਈ ਹੈ। ਉਹ ਸਮੇਂ ਦੇ ਨਾਲ ਬਿਹਤਰ ਹੁੰਦਾ ਜਾਵੇਗਾ ਅਤੇ ਸੁਪਰਸਟਾਰਾਂ ਨਾਲ ਭਰੀ ਭਾਰਤੀ ਟੀਮ ਦੀ ਅਗਵਾਈ ਹੇਠ ਉਹ ਬਿਨਾਂ ਸ਼ੱਕ ਆਉਣ ਵਾਲੇ ਸਾਲਾਂ ਤੱਕ ਇਸ ਖੇਡ ਨੂੰ ਚਲਾਏਗਾ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles