ਜਲੰਧਰ 28 ਜਨਵਰੀ (ਮਨੀ ਕੁਮਾਰ ਅਰੋੜਾ)
ਸਹਿਬੇ ਕਮਾਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਦਾ ਅਗਾਜ਼ ਕਰਦੇ ਹੋਏ ਸਮੂਹ ਗ੍ਰਾਮ ਪੰਚਾਇਤ ਨੇ ਸ਼ਿਵ ਸੈਨਾ ਸਟਾਰ ਫੋਰਸ, ਡਾ ਬੀ.ਆਰ. ਅੰਬੇਡਕਰ ਨੌਜਵਾਨ ਸਭਾ, ਗੁਰੂ ਰਵਿਦਾਸ ਪ੍ਕਾਸ਼ ਸਭਾ ਅਤੇ ਨਗਰ ਨਿਵਾਸੀਆਂ ਦੇ ਵਿਸੇਸ ਸਹਿਯੋਗ ਨਾਲ ਸਫਾਈ ਅਭਿਆਨ ਸ਼ੁਰੂ ਕੀਤਾ।
ਇਸ ਮੌਕੇ ਸਰਪੰਚ ਸਮਿੱਤਰੀ ਦੇਵੀ ਤੇ ਕਾਗਰਸ ਦੇ ਸਿਰਕੱਢ ਆਗੂ ਤਰਸੇਮ ਲਾਲ ਪਵਾਰ ਸਾਬਕਾ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਕਾਸ ਪੁਰਵ ਸਬੰਧੀ ਕਰੀਬਨ ਇੱਕ ਹਫਤਾ ਧਾਰਮਿਕ ਦੀਵਾਨ ਗੁਰੂ ਰਵਿਦਾਸ ਪ੍ਕਾਸ਼ ਸਭਾ ਵਲੋਂ ਸਜਾਏ ਜਾਣਗੇ ਤੇ ਨਗਰ ਵਿੱਚ ਪ੍ਰਭਾਤ ਫੇਰੀਆ ਦਾ ਰੁਝਾਨ 29 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸਨੂੰ ਦੇਖਦੇ ਹੋਏ ਹੀ ਅੱਜ ਸਮੁੱਚੇ ਨਗਰ ਦੀਆਂ ਗਲੀਆਂ ਤੇ ਸੜਕਾਂ ਦੀ ਸਫਾਈ ਦਾ ਅਭਿਮਾਨ ਚਲਾਇਆ ਹੈ।
ਇਸ ਮੋਕੇ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਮੈਹਿਮੀ ਜੀ, ਪੰਚ ਅਮਿਤ ਪਵਾਰ, ਪੰਚ ਵਿਨੋਦ ਕੁਮਾਰ, ਪੰਚ ਰੇਸ਼ਮ ਲਾਲ, ਪੰਚ ਜਸਵਿੰਦਰ ਸਿੰਘ, ਪੰਚ ਊਸ਼ਾ ਰਾਣੀ, ਪੰਚ ਅਮਨਦੀਪ ਕੋਰ, ਪੰਚ ਮੀਨਾ ਰਾਣੀ, ਪੰਚ ਸੁਖਵਿੰਦਰ ਕੁਮਾਰ, ਸਕੱਤਰ ਰਾਮ ਰਤਨ ਡਾ. ਥੀ.ਆਰ. ਅੰਬੇਡਕਰ ਨੌਜਵਾਨ ਸਭਾ, ਸਿਵਸੈਨਾ ਸਟਾਰ ਫੋਰਸ ਦੇ ਨੌਜਵਾਨ ਆਗੂ ਗੌਰਵ ਕੁਮਾਰ ਅਰੋੜਾ, ਸੁਰਿੰਦਰ ਸਿੰਘ ਜਿੰਦੂ, ਬਲਵੀਰ ਮੈਹਿਮੀ ਆਦਿ ਨੇ ਵਿਸੇਸ ਤੋਰ ਤੇ ਸਿਰਕਤ ਕਰਦੇ ਹੋਏ ਆਪਣਾ ਪੂਰਾ ਸਹਿਯੋਗ ਦਿੱਤਾ।