ਲੁਧਿਆਣਾ (ਮਨੀ ਕੁਮਾਰ) ਮਹਾਂਨਗਰ ਵਿੱਚ ਇੱਕ ਬਹੁਤ ਹੀ ਸਰਮਸਤ ਕਰਨ ਵਾਲੀ ਖਬਰ ਸੋਸਲ ਮੀਡੀਆ ਤੇ ਵਾਈਰਲ ਹੋ ਰਹੀ ਹੈ। ਜਿਸ ਵਿੱਚ ਇੱਕ ਫੈਕਟਰੀ ਦੇ ਮਾਲਕ ਅਤੇ ਉਸ ਦੇ ਕਰਿੰਦਿਆਂ ਵਲੋਂ ਇੱਕ ਔਰਤ, ਉਸ ਦੀਆਂ 3 ਧੀਆਂ ਅਤੇ ਇੱਕ ਲੜਕੇ ਨੂੰ ਮੂੰਹ ਕਾਲੇ ਕਰਕੇ ਅਤੇ ਉਨ੍ਹਾਂ ਦੇ ਗਲਾ ਵਿੱਚ ਮੈਂ ਚੋਰ ਹਾਂ ਦੀਆਂ ਤਖਤੀਆਂ ਪਾ ਕੇ ਮੁਹੱਲੇ ਵਿੱਚ ਘੁਮਾਇਆ ਜਾਂਦਾ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਏਕਜੋਤ ਨਗਰ ਵਿੱਚ ਸਥਿਤ ਦੀਪ ਕੁਲੈਕਸ਼ਨ ਨਾਮ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੀ ਔਰਤ ਤੇ ਚੋਰੀ ਦਾ ਇੰਲਜਾਮ ਲਗਾ ਕੇ ਉਸ ਦੀਆਂ 3 ਕੁੜੀਆਂ ਤੇ ਇੱਕ ਬੇਟੇ ਨੂੰ ਮੂੰਹ ਕਾਲਾ ਕਰਕੇ ਗਲੀਆਂ ਵਿੱਚ ਘੁਮਾਇਆ। ਜਾਣਕਾਰੀ ਅਨੁਸਾਰ ਲੋਕਾਂ ਨੇ ਉਨ੍ਹਾਂ ਨੂੰ ਛਡਾਉਣ ਜਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਆਪਣੇ ਮੋਬਾਈਲਾਂ ਨਾਲ ਵੀਡਿਓ ਬਨਾਉਣ ਲੱਗੇ ਰਹੇ।
ਉਸ ਪੀੜਤ ਔਰਤ ਨੇ ਦੱਸਿਆ ਕਿ ਚੋਰੀ ਫੈਕਟਰੀ ਵਿੱਚ ਹੀ ਕੰਮ ਕਰਨ ਵਾਲੇ ਇੱਕ ਮੁੰਡੇ ਨੇ ਕੀਤੀ ਸੀ ਜਿਸ ਬਾਰੇ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਸਾਡੀ ਇੱਕ ਨਹੀਂ ਸੁਣੀ ਤੇ ਸਾਨੂੰ ਚੋਰ ਬਣਾ ਕੇ ਇਹ ਸਜ਼ਾ ਦਿੱਤੀ। ਇਹ ਵੀ ਦੱਸਿਆ ਕਿ ਉਸ ਦੀ ਇੱਕ ਬੇਟੀ ਦਾ ਵਿਆਹ ਵੀ ਥੋੜੇ ਦਿਨਾਂ ਤੱਕ ਹੈ ਤਾਂ ਹੁਣ ਜਦੋਂ ਉਨ੍ਹਾਂ ਨੂੰ ਇਹ ਸਭ ਪਤਾ ਲੱਗੇਗਾ ਤਾਂ ਉਹ ਕੀ ਕਹਿਣਗੇ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਕੋਈ ਖਬਰ ਨਹੀਂ ਹੋਣ ਦਾ ਕਿਹਾ ਪਰ ਹੁਣ ਜਦੋਂ ਇਹ ਸਭ ਵਾਈਰਲ ਹੋ ਗਿਆ ਤਾਂ ਪੁਲਿਸ ਨੇ ਹਰਕਤ ਵਿੱਚ ਆ ਰੇ ਮਾਮਲਾ ਦਰਜ ਕਰ ਲਿਆ ਹੈ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ-ਰਾਜ ਕੁਮਾਰ ਅਰੋੜਾ
ਇਸ ਸ਼ਰਮਸਾਰ ਘਟਨਾ ਸਬੰਧੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇਹ ਆਮ ਹੀ ਹੇ ਗਿਆ ਹੈ ਕਿ ਲੋਕ ਆਪ ਹੀ ਜੱਜ ਤੇ ਆਪ ਹੀ ਵਕੀਲ ਬਣ ਕੇ ਅਜਿਹੀਆਂ ਸਜਾਵਾਂ ਦੇਣ ਲੱਗ ਪਏ ਹਨ ਜਿਸਨੂੰ ਦੇਖਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਹੁਣ ਪੰਜਾਬ ਵਿੱਚ ਲਾਅ ਆਰਡਰ ਕੋਈ ਨਹੀਂ ਰਹਿ ਗਿਆ ਹੈ। ਆਮ ਹੀ ਸੋਸਲ ਮੀਡੀਆ ਰਾਹੀਂ ਦੇਖਦੇ ਹਾਂ ਕਿ ਲੋਕ ਕਿਸੇ ਚੋਰ, ਸਨੈਚਰ ਜਾਂ ਕਿਸੇ ਸਰਾਰਤੀ ਅਨਸਰ ਨੂੰ ਫੜ ਲੈਂਦੇ ਹਨ ਤਾਂ ਕਾਨੂੰਨ ਦੇ ਹਵਾਲੇ ਕਰਨ ਦੀ ਬਜਾਏ ਪਹਿਲਾਂ ਖੁਦ ਉਸ ਦੀ ਹਾਲਤ ਬੱਦਤਰ ਕਰਦੇ ਹਨ ਤੇ ਫਿਰ ਤਸੱਲੀ ਕਰਨ ਤੋਂ ਬਾਦ ਹੀ ਪੁਲਿਸ ਹਵਾਲੇ ਕਰਦੇ ਹਨ। ਪਰ ਅਫਸੋਸ ਕਿ ਅਜੇ ਤੱਕ ਅਜਿਹੀ ਕੁੱਟਮਾਰ ਕਰਨ ਦੀ ਕਾਰਵਾਈ ਨਹੀਂ ਕੀਤੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇਸ ਸਬੰਧੀ ਕੋਈ ਗੱਲਬਾਤ ਪੁਲਿਸ ਅਧਿਕਾਰੀਆਂ ਨਾਲ ਕਰਦੇ ਹਾਂ ਤਾਂ ਨਫਰੀ ਘੱਟ ਹੇਣ ਦਾ ਰੋਣਾ ਰੋਇਆ ਜਾਂਦਾ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਸ਼ਰਮਸਾਰ ਘਟਨਾ ਦੀ ਜਾਣਕਾਰੀ ਲੈ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਸ਼ਿਕਾਇਤ ਕਰਨਗੇ ਅਤੇ ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾਉਣਗੇ।