ਅੰਮ੍ਰਿਤਸਰ(ਮਨੀ ਕੁਮਾਰ ਅਰੋੜਾ):-
SGPC ਵੱਲੋਂ ਦਰਬਾਰ ਸਾਹਿਬ ‘ਚ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ, ਜਿਸ ‘ਚ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੇ ਹੱਥਾਂ ‘ਚ ਮੋਬਾਈਲ ਫ਼ੋਨ ਨਾ ਨਜ਼ਰ ਆਉਣ। ਸ਼੍ਰੋਮਣੀ ਕਮੇਟੀ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਅਤੇ ਦੇਖਭਾਲ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ, ਇਸ ਦੇ ਨਾਲ ਹੀ ਸੇਵਾਦਾਰਾਂ ਲਈ ਵਰਦੀ ਪਾਉਣੀ ਜ਼ਰੂਰੀ ਹੋਵੇਗੀ, ਇੰਨਾ ਹੀ ਨਹੀਂ ਵਰਦੀ ‘ਤੇ ਸੇਵਾਦਾਰ ਦਾ ਨਾਂ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ, ਸਖ਼ਤ ਚਿਤਾਵਨੀ ਦੇ ਬਾਅਦ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸੇਵਾਦਾਰ ਦੇ ਹੱਥ ਵਿੱਚ ਮੋਬਾਈਲ ਨਹੀਂ ਹੋਣਾ ਚਾਹੀਦਾ