ਜਲੰਧਰ 14 ਅਪੈ੍ਲ (ਮਨੀ ਕੁਮਾਰ ਅਰੋੜਾ)
ਅੱਜ ਦੇਸ਼-ਵਿਦੇਸ਼ ਦੇ ਸਮੂਹ ਪੈਰੋਕਾਰਾਂ ਵਲੋਂ ਦੇਸ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਯੰਤੀ ਬਹੁਤ ਹੀ ਧੂਮਧਾਮ ਨਾਲ ਮਨਾਈ। ਇਸੇ ਹੀ ਤਰ੍ਹਾਂ ਸ਼ਿਵਸੈਨਾ ਸਟਾਰ ਫੋਰਸ ਅਤੇ ਤਹਿਲਕਾ ਐਂਟੀ-ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਵੀ ਆਪਣੀ ਟੀਮ ਦੇ ਮੋਹਨ ਲਾਲ ਬੋਲੀਨਾ, ਪੰੰਚ ਵਿਨੋਦ ਕੁਮਾਰ, ਬਲਵੰਤ ਰਾਏ ਬੰਤ ਪ੍ਧਾਨ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ, ਵਰਿੰਦਰ ਕੁਮਾਰ ਅਰੋੜਾ ਰਿਟਾ. ਨੇਵੀ ਕੈਪਟਨ, ਭਾਈ ਮੰਗਤ ਰਾਮ ਜੀ ਮੈਹਿੰਮੀ, ਸਾਬਕਾ ਪੰਚ ਬੂਟਾ ਰਾਮ, ਸਾਬਕਾ ਪੰਚ ਅਮਰਜੀਤ ਚੰਦੜ, ਯੁਵਾ ਆਗੂ ਮਨੀ ਕੁਮਾਰ ਅਰੋੜਾ ਆਦਿ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਹਾਰ ਪਹਿਨਾ ਕੇ ਨਮਨ ਕੀਤਾ।
ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣ ਤੋਂ ਬਾਦ ਕਿਹਾ ਕਿ ਇਸ ਪਵਿੱਤਰ ਦਿਹਾੜੇ ਤੇ ਜੋ ਅੱਤਵਾਦੀ ਗੁਣਵੰਤ ਸਿੰਘ ਪੰਨੂੰ ਨੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਉਖਾੜਨ ਦੀ ਧਮਕੀ ਦਿੱਤੀ ਹੈ ਉਸਨੂੰ ਅਸੀ ਸਾਰੇ ਕਬੂਲ ਕਰਦੇ ਹਾਂ ਤੇ ਚੈਲੰਜ ਕਰਦੇ ਹਾਂ ਕਿ ਜੇਕਰ ਤੂੰ ਕੋਈ ਸੂਰਮਾ ਹੈ ਤਾਂ ਸਾਹਮਣੇ ਆ ਕੇ ਉੱਗਲ ਤਾ ਲਗਾਕੇ ਦਿਖਾ ਜੇ ਭੀਮ ਰਾਓ ਦੇ ਸ਼ੇਰਾ ਨੇ ਲੱਤਾਂ ਤੇ ਗੁੱਟ ਨਾ ਤੋੜ ਦਿੱਤੇ ਤਾਂ ਕਹੀ।