ਜਲੰਧਰ ਦੇਹਾਤੀ ਪੁਲਿਸ ਦੇ ਥਾਣਾ ਆਦਮਪੁਰ ਨੇ ਇੱਕ ਭਗੌੜੇ ਦੋਸ਼ੀ ਨੂੰ 04 ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆ ਗੋਲੀਆ ਸਮੇਤ ਕੀਤਾ ਗਿ੍ਫ਼ਤਾਰ।
ਆਦਮਪੁਰ 14 ਅਪੈ੍ਲ (ਮਨੀ ਕੁਮਾਰ ਅਰੋੜਾ)
ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ (PPS) ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਨ. ਹਰਦੇਵਪ੍ਰੀਤ ਸਿੰਘ ਇੰਚਾਰਜ ਪੁਲਿਸ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਇਕ ਨੋਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 04 ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਤਹਿਲਕਾ ਪੰਜਾਬ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ASI ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਦੇ ਸਾਹਮਣੇ ਬਣੇ ਬਸ ਸਟੈਡ ਵਾਲੇ ਸ਼ੈਡ ਪਾਸ ਪੁੱਜੀ ਤਾ ਸੈਡ ਦੇ ਅੰਦਰ ਗੁਰਦਿਆਲ ਸਿੰਘ ਉਰਫ ਦਿਆਲ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਕੋਟਲੀ ਸ਼ੇਖਾ ਥਾਣਾ ਆਦਮਪੁਰ ਜਿਲਾ ਜਲੰਧਰ ਖੜਾ ਦਿਖਾਈ ਦਿੱਤਾ ਜੋ ਸਾਹਮਣੇ ਆਉਦੀ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਘਬਰਾਅ ਕੇ ਦਾਣਾ ਮੰਡੀ ਵਾਲੀ ਸਾਈਡ ਨੂੰ ਭੱਜਣ ਲੱਗਾ ਅਤੇ ਨਾਲ ਦੀ ਨਾਲ ਉਸਨੇ ਆਪਣੀ ਪਹਿਨੀ ਪੈਟ ਦੀ ਸੱਜੀ ਜੇਬ ਵਿਚੋ ਕਾਲੇ ਰੰਗ ਦਾ ਮੋਮੀ ਵਜਨਦਾਰ ਲਿਫਾਫਾ ਕੱਢ ਕੇ ਸ਼ੈਡ ਦੇ ਅੰਦਰ ਹੀ ਹੇਠਾ ਸੁੱਟ ਦਿੱਤਾ ਜਿਸਨੂੰ ਕਾਬੂ ਕਰਕੇ ਲਿਫਾਫੇ ਦੀ ਤਲਾਸ਼ੀ ਕਰਨ ਤੇ ਵਿੱਚੋ 04 ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ। ਜਿਸ ਤੇ ਮੁਕੱਦਮਾ ਨੰਬਰ 49/2025 ਧਾਰਾਂ 21-A,22/61/85 NDPS Act ਪੁਲਿਸ ਥਾਣਾ ਆਦਮਪੁਰ ‘ਚ ਦਰਜ ਕੀਤਾ ਗਿਆ।
ਇਸ ਸਬੰਧੀ ਪੁਲਿਸ ਥਾਣਾ ਆਦਮਪੁਰ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮੁਕੱਦਮਾ ਨੰਬਰ 141/20 ਧਾਰਾਂ 379 IPC ਪੁਲਿਸ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦਾ ਭਗੌੜਾ ਹੈ। ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਦੀ ਮੰਗ ਕੀਤੀ ਜਾਵੇਗੀ।