ਮੋਟਰ ਸਾਇਕਲ ਚੋਰ ਗਿਰੋਹ ਨੂੰ ਕਾਬੂ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਦੋ ਐਕਟਿਵਾ ਸਕੂਟਰੀਆ ਬ੍ਰਾਮਦ
ਪੁਲਿਸ ਦਾ ਕੰਮ ਲੋਕਾਂ ਨੇ ਚੋਰਾਂ ਨੂੰ ਕਾਬੂ ਕਰਕੇ ਆਪ ਹੀ ਕਰ ਦਿਖਾਇਆ – ਚੋਰਾਂ ਨੂੰ ਕਾਬੂ ਕਰਕੇ ਕੀਤਾ ਆਪ ਹੀ ਪੁਲਿਸ ਹਵਾਲੇ
ਜਲੰਧਰ 14 ਅਪ੍ਰੈਲ (ਡਿਸਕ ਤਹਿਲਕਾ ਪੰਜਾਬ)
ਨੂੰ ਮਨੋਜ ਕੁਮਾਰ ਵਾਸੀ ਕਿਸ਼ਨਗੜ੍ਹ ਦਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਦਿਨ ਦਿਹਾੜੇ ਡੁਪਲੀ ਗੇਟ ਚਾਬੀ ਲਗਾ ਕੇ ਉਕਤ ਦੋਵੇਂ ਨੌਜਵਾਨ ਚੋਰੀ ਕਰਕੇ ਲੈ ਗਏ ਸਨ। ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਪੀੜਿਤ ਨੌਜਵਾਨੇ ਕਢਵਾ ਕੇ ਵਟਸਐਪ ਗਰੁੱਪਾਂ ਤੇ ਸ਼ੇਅਰ ਕੀਤੀ ਤਾਂ ਨੋਂਗੱਜਾ ਨਿਵਾਸੀ ਕੁਲਦੀਪ ਕੁਮਾਰ ਪਹਿਚਾਣ ਹੋ ਗਈ ਸੀ! ਉਹਨਾਂ ਪੁਲਿਸ ਨੂੰ15 ਅਪ੍ਰੈਲ ਨੂੰ ਸੂਚਿਤ ਵੀ ਕੀਤਾ ਕਿ ਇਕ ਨੋਗੱਜਾ ਤੇ ਇੱਕ ਕਰਤਾਰਪੁਰ ਦਾ ਨੌਜਵਾਨ ਜੋ ਕਿ ਕਰਤਾਰਪੁਰ ਸਾਈਡ ਤੇ ਮੋਟਰ ਸਾਈਕਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਪੁਲਿਸ ਨੇ ਤੁਰੰਤ ਕਾਰਵਾਈ ਨਹੀਂ ਕੀਤੀ! ਮਨੋਜ ਕੁਮਾਰ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਨਗੱਜੇ ਵਿਖੇ ਉਸ ਦੇ ਘਰ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਲੜਕੇ ਨੂੰ ਬੇਦਖਲ ਕੀਤਾ ਹੋਇਆ ਹੈ। ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਪਿੰਡ ਵਿਖੇ ਕਿਸੇ ਡੇਰੇ ਤੇ ਸੁੱਤੇ ਹੋਏ ਹਨ ! ਤਾਂ ਉਨਾਂ ਨੇ ਉੱਥੇ ਉਹਨਾਂ ਨੂੰ ਜਾ ਕੇ ਕਾਬੂ ਕਰ ਲਿਆ! ਉਹਨਾਂ ਦੀ ਛਿੱਤਰ ਪਰੇਟ ਕੀਤੀ ਹ ਤੇ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਮੋਟਰ ਸਾਈਕਲ ਮਕਸੂਦਾਂ ਵਿਖੇ ਵੇਚਿਆ ਹੋਇਆ ਹੈ! ਇਸ ਤਰ੍ਹਾਂ ਪੀੜਿਤ ਨੌਜਵਾਨ ਅਤੇ ਉਸਦੇ ਸਾਥੀਆਂ ਵੱਲੋਂ ਪੁਲਿਸ ਦਾ ਕੰਮ ਆਪ ਹੀ ਕਰ ਦਿਖਾਇਆ! ਉਹਨਾਂ ਦੋਨੇ ਚੋਰਾਂ ਨੂੰ ਕਾਬੂ ਕਰਕੇ ਸਥਾਨਕ ਕਿਸ਼ਨਗੜ੍ਹ ਪੁਲਿਸ ਚੌਂਕੀ ਵਿਖੇ ਲੈ ਕੇ ਗਏ ਤਾਂ ਇੱਕ ਘੰਟਾ ਚੌਂਕੀ ਵਾਲਿਆਂ ਨੇ ਗੇਟ ਹੀ ਨਹੀਂ ਖੋਲਿਆ!
ਪੁਲਿਸ ਨੇ ਘੜੀ ਝੂਠੀ ਕਹਾਣੀ
ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ASI ਬਲਵੀਰ ਸਿੰਘ ਵੱਲੋਂ ਮੋਟਰ ਸਾਇਕਲ ਚੋਰ ਗਿਰੋਹ ਨੂੰ ਕਾਬੂ ਕਰਕੇ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਸਪਲੈਂਡਰ ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮਿਤੀ 17.04.2025 ਨੂੰ ASI ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਨਾਕਾਬੰਦੀ ਭੈੜੇ ਪੁਰਸ਼ਾ ਦੇ ਸਬੰਧ ਵਿਚ ਮੋਜੂਦ ਸੀ ਤਾ ਖਾਸ ਇਤਲਾਹ ਪਰ ਕੁਲਦੀਪ ਕੁਮਾਰ ਪੁੱਤਰ ਸਤਨਾਮ ਵਾਸੀ ਪਿੰਡ ਨੋਗੱਜਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਵਰਿੰਦਰ ਕੁਮਾਰ ਪੁੱਤਰ ਚੰਦਰ ਭਾਨ ਵਾਸੀ ਮੁਹੱਲਾ ਕੌਲਸਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਕਾਬੂ ਕਰਕੇ ਉਹਨਾ ਪਾਸੋ ਦੋਰਾਨੇ ਤਫਤੀਸ਼ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕੀਤਾ ਗਿਆ ਹੈ। ਜੋ ਦੋਸ਼ੀਆ ਕੁਲਦੀਪ ਕੁਮਾਰ ਅਤੇ ਵਰਿੰਦਰ ਕੁਮਾਰ ਉਕਤਾਨ ਨੇ ਹਾਲ ਹੀ ਵਿਚ ਕਿਸ਼ਨਗੜ੍ਹ ਤੋ ਇਕ ਮੋਟਰ ਸਾਇਕਲ ਚੋਰੀ ਕੀਤਾ ਸੀ। ਜਿਸਤੇ ASI ਬਲਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਕਾਰਵਾਈ ਕਰਦੇ ਹੋਏ ਕਿਸ਼ਨਗੜ੍ਹ ਤੋ ਚੋਰੀ ਸ਼ੁਦਾ ਮੋਟਰ ਸਾਇਕਲ ਵੀ ਬ੍ਰਾਮਦ ਕੀਤਾ ਹੈ। ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਹੋਰ ਕੀਤੀਆ ਹੋਈਆ ਵਾਰਦਾਤਾ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ।