ਪੰਜਾਬ ਸਰਕਾਰ ਨੇ ਡਰਾਈਵਿੰਗ ਲਾਈਸਿੰਸ ਘੋਟਾਲੇ ਵਿੱਚ ਜੁੜੇ ਪੰਜਾਬ ਪੁਲਿਸ ਦੇ ਤਿੰਨ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਹ ਬਿਜਲੀ ਵਿਜੀਲੈਂਸ ਦੇ ਚੀਫ ਡਾਇਰੈਕਟਰ ADGP ਐਸ,ਪੀ.ਐਸ. ਪਰਮਾਰ, ਫਲਾਇੰਗ ਸਕਵਇਡ AIG ਸਵਰਨਦੀਪ ਸਿੰਘ ਅਤੇ ਵਿਜੀਲੈਂਸ ਵਿਭਾਗ ਦੇ SSP ਹਰਪ੍ਰੀਤ ਸਿੰਘ ਤੇ ਗਰਜੀ ਹੈ।
ਪੰਜਾਬ ਪੁਲਿਸ ਦੀ ਇਸ ਵੱਡੀ ਕਾਰਵਾਈ ਤੋਂ ਬਾਦ ਲਗਾਤਾਰ ਡਰਾਈਵਿੰਗ ਸੈਟਰ ਵਿੱਚ ਚੱਲ ਰਹੇ ਘੋਟਾਲੇ ਅਤੇ ਏਜੰਟਾਂ ਦੀ ਲੁੱਟ-ਖਸੁੱਟ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ।
ਇਸ ਦੌਰਾਨ ਫੈਂਸੀ ਨੰਬਰਾਂ ਵਿੱਚ ਵੀ ਮਿਲੀਭੁਗਤ ਦੀ ਗੱਲ ਸਾਹਮਣੇ ਆਈ ਤਾਂ ਮੰਤਰੀ ਸਾਹਿਬ ਨੇ ਇਸ ਦੀ ਵੀ ਜਾਂਚ ਵੱਲ ਧਿਆਨ ਦੇਣ ਲਈ ਕਿਹਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡੀਸੀ ਆਫਿਸ ਦੇ ਨੇੜੇ ਹੀ ਇੱਕ ਦੁਕਾਨ ਵਿੱਚ ਬੈਠੇ ਵਿਅਕਤੀ ਦੀ ਵੀ ਗੱਲ ਹੋਈ ਜੋ ਲਾਈਸਿੰਸ ਅਪਲਾਈ ਤੋਂ ਲੈ ਕੇ ਫੈਂਸੀ ਨੰਬਰਾਂ ਤੱਕ ਆਪਣੀ ਪਹੁੰਚ ਰੱਖਦਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਡਰਾਈਵਿੰਗ ਸੈਟਰ ਵਿੱਚ ਮਿਲੀਭੁਗਤ ਨਾਲ ਹੋ ਰਹੀਆਂ ਧਾਂਦਲੀਆਂ ਬਾਰੇ ਅਕਸਰ ਹੀ ਖਬਰਾਂ ਵਗੈਰਾ ਲੱਗਦੀਆਂ ਰਹਿੰਦੀਆਂ ਹਨ ਪਰ ਅਫਸੋਸ ਕਿ ਇੱਥੇ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।