22.7 C
New York
Wednesday, June 11, 2025

Buy now

spot_img

ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਨਾਲ ਕੀਤੀ ਮੁਲਾਕਾਤ ਸ਼ਿਵਸੈਨਾ ਨੇ

ਪਹਿਲਗਾਮ ਵਿੱਚ ਵਾਪਰੇ ਹਿੰਦੂਆਂ ਦੇ ਕਤਲ ਕਾੰਡ ਤੋ ਬਾਅਦ ਮਹੌਲ ਕਾਫ਼ੀ ਖਰਾਬ ਹੁੰਦਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦੀਆਂ ਫ਼ੌਜਾਂ ਬਾਰਡਰਾਂ ਤੇ ਇੱਕ-ਦੂਜੇ ਦੇ ਆਮਣੇ-ਸਾਮਣੇ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਬੈਠੀਆਂ ਹਨ। ਇਸ ਸਭ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਲੋਂ ਵੀ ਆਪਣੇ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਬਾਰੇ ਪੂਰੀ ਤਰ੍ਹਾਂ ਨਾਲ ਪੈਣੀ ਅੱਖ ਰੱਖੀ ਹੋਈ ਹੈ। ਇਹ ਸ਼ਬਦ ਸਿਵਸੈਨਾ ਸਟਾਰ ਫੋਰਸ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਵਿਸ਼ੇਸ਼ ਮੁਲਾਕਾਤ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹੇ। 

ਇਸ ਮੌਕੇ ਰਾਜ ਕੁਮਾਰ ਅਰੋੜਾ ਦੇ ਨਾਲ ਰਿਟਾ. ਨੇਵੀ ਅਫਸਰ ਵਰਿੰਦਰ ਕੁਮਾਰ ਅਰੋੜਾ, ਸਾਬਕਾ ਬਲਾਕ ਸੰਮਿਤੀ ਮੈਂਬਰ ਮੋਹਨ ਲਾਲ ਬੋਲੀਨਾ, ਪੰਚ ਵਿਨੋਦ ਕੁਮਾਰ ਚੰਦੜ ਜੈਤੇਵਾਲੀ, ਸਾਬਕਾ ਪੰਚ ਅਸ਼ੋਕ ਕੁਮਾਰ, ਸਾਬਕਾ ਪੰਚ ਅਮਰਜੀਤ ਚੰਦੜ, ਜੌਨੀ ਬਾਊਸਰ ਅਤੇ ਯੁਵਾ ਆਗੂ ਮਨੀ ਕੁਮਾਰ ਅਰੋੜਾ ਆਦਿ ਨੇ ਇੰਨ. ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਕੀਤੇ ਜਾ ਰਹੇ ਪੁਰਜੋਰ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਨਾਲ ਦਿੱਤੀ ਜਾਣ ਵਾਲੀ ਡਿਊਟੀ ਕਰਕੇ ਹੀ ਅਸੀਂ ਸਾਰੇ ਪੂਰੀ ਬੇਫਿਕਰੀ ਨਾਲ ਜਿੰਦਗੀ ਬਤੀਤ ਕਰ ਰਹੇ ਹਾਂ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles