ਜੇਕਰ ਵਿਧਾਇਕ ਸੁਖਵਿੰਦਰ ਕੋਟਲੀ ਖਿਲਾਫ਼ ਦਰਜ ਕੀਤੇ ਮਾਮਲੇ ਨੂੰ ਜਲਦੀ ਹੀ ਖਾਰਜ ਨਾ ਕੀਤਾ ਗਿਆ ਤਾਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ
ਜਲੰਧਰ 1 ਮਈ (ਰਾਜ ਕੁਮਾਰ ਅਰੋੜਾ)
ਵਿਧਾਨ ਸਭਾ ਹਲਕਾ ਆਦਮਪੁਰ ਤੋਂ ਵਧੀਆ ਢੰਗ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਖਿਲਾਫ਼ ਮਾਮਲਾ ਦਰਜ ਕਰਨ ਦੀ ਗੰਦੀ ਸਿਆਸਤ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਇਹ ਸ਼ਬਦ ਨਜਦੀਕੀ ਪਿੰਡ ਜੈਤੇਵਾਲੀ ਦੇ ਨੌਜਵਾਨ ਅਤੇ ਸਿਰਕੱਢ ਆਗੂ ਮਨੀ ਕੁਮਾਰ ਅਰੋੜਾ ਨੇ ਇੱਕ ਵਿਸੇਸ ਮੀਟਿੰਗ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਇਸ ਵਾਰ ਹੋਈਆਂ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਜਿੱਥੇ ਪੂਰੇ ਪੰਜਾਬ ਵਿੱਚ ਹੀ ਬਦਲਾਅ ਦੀ ਹਨੇਰੀ ਚੱਲੀ ਸੀ, ਉੱਥੇ ਹਲਕਾ ਆਦਮਪੁਰ ਦੇ ਦੇ ਵਾਰੀ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਵਧੀਆ ਢੰਗ ਨਾਲ ਹਰਾ ਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਸੀ।
ਨੌਜਵਾਨ ਆਗੂ ਮਨੀ ਅਰੋੜਾ ਨੇ ਕਿਹਾ ਕਿ ਜੇਕਰ ਲੋਕਾਂ ਵਲੋਂ ਜਿਤਾਏ ਵਿਧਾਇਕ ਨੇ ਆਪਣੇ ਸਮੱਰਥਕਾ ਨਾਲ ਮਿਲਕੇ ਹਾਅ ਦਾ ਨਾਅਰਾ ਮਾਰਿਆ ਹੈ ਤਾਂ ਕੀ ਗੁਨਾਹ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਸ਼ਾਸਣ ਨੂੰ ਪੁਰਜੋਰ ਸਬਦਾਂ ਵਿੱਚ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਿਵਾਏ ਸਿਆਸੀ ਰੋਟੀਆਂ ਸੇਕਣ ਦੇ ਉਸ ਮਸਲੇ ਨੂੰ ਸੁਲਝਾਇਆ ਜਾਵੇ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਦਰਜ ਕੀਤੇ ਮਾਮਲੇ ਨੂੰ ਰੱਦ ਕੀਤਾ ਜਾਵੋ। ਇਸ ਮੌਕੇ ਸ਼ੀ੍ ਅਰੋੜਾ ਨੇ ਇਹ ਵੀ ਕਿਹਾ ਕਿ ਜੇਕਰ ਜਲਦੀ ਹੀ ਇਹ ਮਾਮਲਾ ਖਾਰਜ ਨਾ ਕੀਤਾ ਤੇ ਕੋਟਲੀ ਸਾਹਿਬ ਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦਾ ਡੱਟਕੇ ਵਿਰੋਧ ਕਰਨਗੇ। ਇਸ ਮੋਕੇ ਉਨ੍ਹਾਂ ਨਾਲ ਪਿੰਡ ਜੈਤੇਵਾਲੀ ਤੇ ਬੋਲੀਨਾ ਦੁਆਬਾ ਦੇ ਕਾਂਗਰਸੀ ਵਰਕਰ ਵੀ ਹਾਜਿਰ ਸਨ।