18.5 C
New York
Wednesday, June 11, 2025

Buy now

spot_img

ਪ੍ਰਵਾਸੀ ਭਾਰਤੀ ਦੇ ਘਰ ਤੇ ਕੀਤਾ ਕਬਜ਼ਾ ਭਾਣਜੇ ਨੇ

ਪ੍ਰਵਾਸੀ ਭਾਰਤੀ ਆਪਣਾ ਘਰ ਹੋਣ ਦੇ ਬਾਵਜੂਦ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਐਨਆਰਆਈ ਥਾਣਾ ਦਿਹਾਤੀ ਵੱਲੋਂ ਉਸ ਦੇ ਭਾਣਜੇ ਦੇ ਪਤਨੀ ਤੇ ਮਾਮਲਾ ਦਰਜ

ਕਿਸ਼ਨਗੜ੍ਹ : (ਮਨੀ ਕੁਮਾਰ ਅਰੋੜਾ)

ਕਿਸ਼ਨਗੜ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਸ ਦਾ 6.50 ਮਰਲੇ ਦੇ ਵਿੱਚ ਉਸ ਦੇ ਜੱਦੀ ਪਿੰਡ ਮਾਣਕੋ ਵਿਖੇ ਮਕਾਨ ਬਣਿਆ ਹੋਇਆ ਹੈ! ਪਿਛਲੀ ਵਾਰ ਜਦੋਂ ਅਸੀਂ ਇੰਡੀਆ ਆਂਏ ਤਾਂ ਅਸੀਂ ਆਪਣੇ ਸਾਹਮਣੇ ਵਾਲਾ ਮਕਾਨ ਰਹਿਣ ਲਈ ਆਪਨੇ ਭਾਣਜੇ ਰਾਮ ਪ੍ਰਕਾਸ਼ ਉਸ ਦੀ ਪਤਨੀ ਨਰਿੰਦਰ ਕੌਰ, ਬੇਟਾ ਜੈ ਰਾਜ ਤੇ ਬੇਟੀ ਨੂੰ ਰਹਿਣ ਲਈ ਕੁਝ ਸਮੇਂ ਲਈ ਦਿੱਤਾ ਸੀ! ਪ੍ਰੰਤੂ ਹੁਣ ਜਦੋਂ ਮੇਰੀ ਕਨੇਡਾ ਤੋਂ ਪਤਨੀ ਆਈ ਤਾਂ ਉਸ ਦੇ ਭਾਣਜੇ ਰਾਮ ਪ੍ਰਕਾਸ਼ ਨੇ ਆਪਣੇ ਪਰਿਵਾਰ ਸਮੇਤ ਮੇਰੇ ਮਕਾਨ ਨੂੰ ਲੱਗੇ ਤਾਲੇ ਤੋੜ ਕੇ ਜਬਰੀ ਤਾਲੇ ਲਗਾ ਦਿੱਤੇ! ਅੰਦਰ ਪਿਆ ਸਾਰਾ ਸਮਾਨ ਜਿਸ ਸੋਨੇ ਦੇ ਗਹਿਣੇ , ਘਰ ਦਾ ਸਾਰਾ ਸਮਾਨ ਅਤੇ ਜਰੂਰੀ ਕਾਗਜ਼ਾਤ ਵੀ ਅੰਦਰ ਹੀ ਹਨ !

ਉਨ੍ਹਾਂ ਕਿਹਾ ਵੀ ਤੁਹਾਡਾ ਇੱਥੇ ਕੁਝ ਵੀ ਨਹੀਂ ਹੈ! ਇਸ ਸਬੰਧੀ ਮੇਰੀ ਪਤਨੀ ਨੇ ਮੈਨੂੰ ਵਿਦੇਸ਼ ਵਿਖੇ ਸੂਚਿਤ ਕੀਤਾ ਤਾਂ ਮੈਂ ਵਿਦੇਸ਼ ਵਿੱਚੋਂ ਹੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਐਨਆਰਆਈ ਕਮਿਸ਼ਨ ਵਿੱਚ ਸ਼ਿਕਾਇਤਾਂ ਦੇ ਦਿੱਤੀਆਂ! ਅਤੇ ਫਿਰ ਮੈਂ ਵੀ ਵਿਦੇਸ਼ ਤੋਂ ਵਾਪਸ ਇੰਡੀਆ ਆ ਗਿਆ! ਇਸ ਸਬੰਧੀ ਸਭ ਤੋਂ ਪਹਿਲਾਂ ਮੈਂ ਸਬੰਧਤ ਥਾਣਾ ਆਦਮਪੁਰ ਵਿਖੇ ਕਈ ਵਾਰ ਗਿਆ ਪਰੰਤੂ ਸਥਾਨਕ ਪੁਲਿਸ ਨੇ ਸਮੇਂ ਸਿਰ ਕੋਈ ਵੀ ਕਾਰਵਾਈ ਨਹੀਂ ਕੀਤੀ! ਇਸ ਸਬੰਧੀ ਮੈਂ ਐਸਐਸਪੀ, ਡੀਐਸਪੀ ਅੱਗੇ ਵੀ ਗੁਹਾਰ ਲਗਾਈ ਪਰ ਤੂੰ ਇਸ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ! ਇਸ ਸਬੰਧੀ ਮੈਂ ਐਨਆਰਆਈ ਕਮਿਸ਼ਨ ਚੰਡੀਗੜ੍ਹ ਵਿਖੇ ਅਪਰੋਚ ਕੀਤੀ ਤਾਂ ਉਹਨਾਂ ਸਥਾਨਕ ਏਡੀਜੀਪੀਜੀ ਐਨਆਰਆਈ ਮੁਹਾਲੀ ਨੂੰ ਇਨਕੁਆਰੀ ਲਈ ਮਾਰਕ ਕੀਤਾਂ ਗਿਆ ! ਇਨਕੁਆਰੀ ਤੋਂ ਬਾਅਦ ਐਨਆਰਆਈ ਪੁਲਿਸ ਦਿਹਾਤੀ ਜਲੰਧਰ ਵੱਲੋਂ ਰਾਮ ਪ੍ਰਕਾਸ਼ ਤੇ ਉਸ ਦੀ ਪਤਨੀ ਤੇ ਉਹਨਾਂ ਮਾਮਲਾ ਦਰਜ ਕੀਤਾ!
ਪਰੰਤੂ ਐਨਆਰਆਈ ਪੁਲਿਸ ਵੱਲੋਂ ਰਾਮ ਪ੍ਰਕਾਸ਼ ਦੇ ਲੜਕੇ ਜੈਰਾਜ , ਲੜਕੀ ਅਤੇ ਇੱਕ ਗੁਆਂਢੀ ਦਾ ਨਾਮ ਐਫ ਆਈ ਆਰ ਵਿੱਚ ਨਹੀਂ ਦਰਜ ਕੀਤਾ ਗਿਆ! ਅਤੇ ਜੋ ਅਪਰਾਧਿਕ ਧਰਾਵਾਂ ਲਾਈਆਂ ਹਨ ਉਹ ਵੀ ਬੇਲ ਏਬਲ ਹਨ! ਜੋ ਮੇਰਾ ਘਰ ਵਿਚ ਪਿਆ ਸਾਰਾ ਸੋਨਾ ,ਸੋਨੇ ਦੇ ਗਹਿਣੇ ਅਤੇ ਸਾਡਾ ਸਾਰਾ ਘਰੇਲੂ ਸਮਾਨ ਤੋਂ ਇਲਾਵਾ ਸਾਡੇ ਸਾਰੇ ਜਰੂਰੀ ਡਾਕੂਮੈਂਟ ਆਦਿ ਸਬੰਧੀ ਕੋਈ ਵੀ ਧਰਾਵਾਂ ਨਹੀਂ ਲਗਾਈਆਂ ਗਈਆਂ!

ਅਮਰਜੀਤ ਸੰਧੂ ਵਲੋਂ ਧਰਾਵਾਂ ਵਿੱਚ ਵਾਧਾ ਕਰਨ ਅਤੇ ਦੋਸ਼ੀਆਂ ਦੇ ਪਰਚੇ ਵਿੱਚ ਨਾਮ ਸ਼ਾਮਿਲ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਐਨਆਰਆਈ ਮਾਮਲਿਆਂ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡੀਜੀਪੀ ਪੰਜਾਬ ਅਤੇ ਐਨਆਰਆਈ ਕਮਿਸ਼ਨ ਤੋ ਪੁਰਜੋਰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਮੇਰੇ ਘਰੋਂ ਚ ਬਾਹਰ ਕੀਤਾ ਜਾਵੇ ਤਾਂ ਜੋ ਮੈਂ ਖੂਨ ਪਸੀਨੇ ਨਾਲ ਕੀਤੀ ਕਮਾਈ ਨਾ ਬਣਾਏ ਘਰ ਵਿੱਚ ਰਹਿ ਸਕਾਂ!

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles