ਕਰਤਾਰਪੁਰ 10 ਮਈ (ਮਨੀ ਕੁਮਾਰ ਅਰੋੜਾ)
ਨਜਦੀਕੀ 4 ਪਿੰਡਾਂ ਮੌੜ, ਸਰਮਸਤਪੁਰ ਅੰਬਗੜ੍ਹ ਤੇ ਨਾਹਲਾ ਵਿੱਚ ਚਾਰ ਜਗ੍ਹਾ ਤੇ ਪਾਕਿਸਤਾਨੀ ਮਿਜਾਇਲ ਦੇ ਟੁਕੜੇ ਡਿਗੇ ਹਨ।ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਨੇ ਮਿਸਾਇਲ ਦੇ ਟੁਕੜੇ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਡੀਐਸਪੀ ਸਬ ਡਿਵੀਜ਼ਨ ਕਰਤਾਰਪੁਰ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਥਾਣਾ ਕਰਤਾਰਪੁਰ ਤੇ ਮੁਖੀ ਰਮਨਦੀਪ ਸਿੰਘ ਮੌਕੇ ਤੇ ਪਹੁੰਚੇ ਹਨ।
ਇਸ ਸਬੰਧੀ ਪਿੰਡ ਮੰਡ ਮੌੜ ਦੇ ਕਿਸਾਨ ਆਗੂ ਸੁਖਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਉਸ ਦੀ ਜਮੀਨ ਦਾ ਕਿਸ਼ਨਗੜ ਕਰਤਾਰਪੁਰ ਰੋਡ ਤੇ ਸਥਿਤ ਹੈ ਹਾਈਵੇ ਦੇ ਪਰਲੇ ਪਾਸੇ ਮੇਰੀ ਜਮੀਨ ਹੈ ਜਿੱਥੇ ਤੜਕਸਾਰ ਸਾਈਡ ਡਿੱਗੀ ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ! ਪੁਲਿਸ ਮਤਪੁਰ ਦੇ ਕਿਸਾਨ ਦਵਿੰਦਰ ਸਿੰਘ ਦੇ ਖੇਤਾਂ ਵਿੱਚ ਵੀ ਤੜਕ ਸਾਰੀ ਹੋਏ ਧਮਾਕਿਆਂ ਉਪਰੰਤ ਮਿਜਾਇਲ ਡਿੱਗ ਗਈ! ਪਿੰਡ ਅੰਬਗੜ੍ਹ ਦੇ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਵੀ ਮਜ਼ਾਰ ਡਿੱਗਣ ਨਾਲ ਮਾਹੌਲ ਖਰਾਬ ਪੂਰਨ ਹੋ ਗਿਆ!
ਪਿੰਡ ਨਾਹਲਾ ਦੇ ਸਰਪੰਚ ਯਸ਼ ਨੇ ਦੱਸਿਆ ਕਿ ਮਿਜਾਇਲ ਦੇ ਟੁਕੜੇ ਪਿੰਡ ਦੇ ਬਾਹਰ ਬਣੇ ਧਾਰਮਿਕ ਨੇੜੇ ਡਿੱਗੇ ਹਨ। ਇਸ ਨਾਲ ਬਹੁਤ ਜ਼ੋਰ ਨਾਲ ਧਮਾਕਾ ਹੋਇਆ ਹੈ ਪਰ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਪਿੰਡ ਅੰਬਗੜ੍ਹ ਦੇ ਸਰਪੰਚ ਜਸਵਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਪਿੰਡ ਦੇ ਬਾਹਰ ਖੇਤਾਂ ਵਿੱਚ ਮਿਜਾਇਲ ਦੇ ਟੁਕੜੇ ਡਿੱਗੇ ਹਨ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਅੰਬੜ ਨੇੜੇ ਮੰਡ ਮੋੜ ਨੇੜੇ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਵੀ ਮਿਜਾਇਲ ਦੇ ਟੁਕੜੇ ਡਿੱਗੇ ਹਨ।
ਜ਼ਿਕਰ ਯੋਗ ਹੈ ਕਿ ਪਾਕਿਸਤਾਨੀ ਮਿਜਾਇਲ ਦੇ ਡਿੱਗੇ ਹੋਏ ਟੁਕੜੇ ਦੇਖਣ ਲਈ ਪਿੰਡ ਵਾਸੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿੱਗੇ ਹੋਏ ਟੁਕੜਿਆਂ ਨੂੰ ਬਹੁਤ ਨੇੜਿਓਂ ਦੇਖ ਰਹੇ ਹਨ।
ਫੋਟੋ ਕੈਪਸ਼ਨ ਪਿੰਡ ਮੰਡ ਮੌੜ, ਸਰਮਸਤਪੁਰ, ਨਾਹਲਾ ਅਤੇ ਅੰਬਗੜ੍ਹ ਵਿੱਚ ਡਿੱਗੇ ਹੋਏ ਪਾਕਿਸਤਾਨੀ ਮਿਜਾਇਲ ਦੇ ਟੁਕੜਿਆਂ ਦਾ ਦ੍ਰਿਸ਼